ਸਫਾਈ ਸੇਵਕ ਗਏ 2 ਦਿਨਾਂ ਦੀ ਹੜਤਾਲ ’ਤੇ, ਲਾਏ ਜਾਣਗੇ ਬੂਟੇ : ਪ੍ਰਧਾਨ ਕਾਲਾ

07/18/2018 7:24:24 AM

ਕੋਟਕਪੂਰਾ (ਨਰਿੰਦਰ, ਭਾਵਿਤ) - ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ  ਵੱਲੋਂ 2 ਦਿਨਾ ਹਡ਼ਤਾਲ ਦੇ ਸੱਦੇ ’ਤੇ ਅੱਜ ਸਫਾਈ ਸੇਵਕ ਯੂਨੀਅਨ ਕੋਟਕਪੂਰਾ ਵੱਲੋਂ ਪੰਜਾਬ ਪ੍ਰਧਾਨ ਪ੍ਰਕਾਸ਼ ਚੰਦ ਗੈਚੰਡ ਅਤੇ ਕੋਟਕਪੂਰਾ ਦੇ ਪ੍ਰਧਾਨ ਪ੍ਰੇਮ ਕੁਮਾਰ ਕਾਲਾ ਦੀ ਅਗਵਾਈ ਹੇਠ ਮੁਕੰਮਲ ਹਡ਼ਤਾਲ ਕੀਤੀ ਗਈ। ਇਸ ਸਬੰਧੀ ਪ੍ਰਧਾਨ ਪ੍ਰੇਮ ਕੁਮਾਰ ਕਾਲਾ ਨੇ ਦੱਸਿਆ ਕਿ ਸਫਾਈ ਸੇਵਕ ਯੂਨੀਅਨ ਪੰਜਾਬ ਦੀਆਂ ਹਦਾਇਤਾਂ ’ਤੇ 17 ਅਤੇ 18 ਜੁਲਾਈ ਨੂੰ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ ਪਰ ਇਸ ਦੌਰਾਨ ਦੋ ਦਿਨ ਲਗਾਤਾਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਬੂਟੇ ਲਾਏ ਜਾਣਗੇ।
ਇਸ ਦੌਰਾਨ ਸਮੂਹ ਸਫਾਈ ਸੇਵਕਾਂ ਵੱਲੋਂ ਪੰਜਾਬ ਪ੍ਰਧਾਨ ਪ੍ਰਕਾਸ਼ ਚੰਦ ਗੈਚੰਡ ਦੀ ਅਗਵਾਈ ਹੇਠ ਜਲਾਲੇਆਣਾ ਰੋਡ, ਦੁਆਰੇਆਣਾ ਰੋਡ ਅਤੇ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ  ਬੂਟੇ ਲਾਏ ਗਏ। ਪ੍ਰਧਾਨ ਪ੍ਰੇਮ ਕੁਮਾਰ ਕਾਲਾ ਤੇ ਚਿਮਨ ਲਾਲ ਭੋਲੀ ਨੇ ਦੱਸਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਫਾਈ ਸੇਵਕਾਂ ਵੱਲੋਂ ਬੂਟੇ ਲਾਏ ਜਾਣ ਦੀ ਸ਼ੁਰੂਆਤ ਐੱਸ. ਡੀ. ਐੱਮ. ਕੋਟਕਪੂਰਾ ਡਾ. ਮਨਦੀਪ ਕੌਰ ਵੱਲੋਂ ਕੀਤੀ ਗਈ।
ਇਸ ਸਮੇਂ ਰਮੇਸ਼ ਕੁਮਾਰ ਗੈਚੰਡ ਸੂਬਾ ਮੀਤ ਪ੍ਰਧਾਨ, ਨਿਰਮਲ ਕੁਮਾਰ ਸਕੱਤਰ, ਰਾਮ ਅਵਤਾਰ ਖਜ਼ਾਨਚੀ, ਰਾਜ ਕੁਮਾਰ, ਬਲਦੇਵ ਰਾਜ ਚੇਅਰਮੈਨ, ਸੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ, ਰਾਮ ਨਰੇਸ਼, ਸ਼ਿਵ ਚਰਨ, ਮੋਹਨ ਲਾਲ, ਦਾਸ ਰਾਮ, ਵਿੱਕੀ ਕੁਮਾਰ, ਬਿਮਲਾ ਦੇਵੀ, ਸ਼ਾਂਤੀ ਦੇਵੀ, ਓਮ ਪ੍ਰਕਾਸ਼, ਮੋਹਨ ਲਾਲ ਬੱਬੂ, ਨਾਨਕ ਚੰਦ, ਮੁਕੇਸ਼ ਕੁਮਾਰ, ਪ੍ਰਵੀਨ ਕੁਮਾਰ ਕਲਰਕ, ਸੁਖਦੇਵ ਸਿੰਘ, ਵਿਨੋਦ ਕੁਮਾਰ, ਰਣਜੀਤ ਰਾਮ ਤੋਂ ਇਲਾਵਾ ਦਰਜਾ ਚਾਰ ਮੁਲਾਜ਼ਮ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਜੈਤੋ ਕੀਤੀ ਹੜਤਾਲ  ਦੀ ਅਗਵਾਈ ਸੂਬਾ ਕਨਵੀਨਰ ਨਾੲਿਬ ਸਿੰਘ ਬਰਾੜ ਸੇਵੇਵਾਲਾ ਕਰ ਰਹੇ ਹਨ। ਇਸ ਦੌਰਾਨ ਗੁਰਿੰਦਪਾਲ ਸਿੰਘ ਮੀਤ ਪ੍ਰਧਾਨ ਜ਼ਿਲਾ ਫਰੀਦਕੋਟ, ਰੁਚੀ ਬਾਲਾ, ਪ੍ਰੇਮ ਚੰਦ, ਕੋਮਲ ਸ਼ਰਮਾ, ਮੁਨਸ਼ੀ ਰਾਮ, ਚਰਨਦਾਸ, ਦੁਲੀ ਚੰਦ ਆਦਿ ਨੇ ਵੀ ਸੰਬੋਧਨ ਕਰਦਿਅਾਂ ਹੱਕੀ ਮੰਗਾਂ ਬਾਰੇ ਜ਼ਿਕਰ ਕੀਤਾ।
ਇਹ ਹਨ ਮੰਗਾਂ
* 1-4-90 ਵਾਲੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
*  ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
*  ਸ਼ਹਿਰ ਦੀਆਂ ਬੀਟਾਂ ਅਨੁਸਾਰ ਨਵੀਂ ਭਰਤੀ ਕੀਤੀ ਜਾਵੇ।
* ਸਮੇਂ ਸਿਰ ਤਨਖਾਹ ਦਿੱਤੀ ਜਾਵੇ।
* ਐਕਸਾਈਜ਼ ਦੀ ਰਕਮ ਦਾ ਹਿੱਸਾ ਸਮੇਂ ਸਿਰ ਨਗਰ ਕੌਂਸਲਾਂ ਨੂੰ ਦਿੱਤਾ ਜਾਵੇ।
*  1-1-2004 ਦੀ ਨਵੀਂ ਪੈਨਸ਼ਨ  ਸਕੀਮ ਰੱਦ ਕੀਤੀ ਜਾਵੇ ਆਦਿ।