ਯੂਥ ਕਾਂਗਰਸ ਦੇ ਵਰਕਰਾਂ ਫੂਕਿਆ ਆਰ. ਐੱਸ. ਐੱਸ. ਮੁਖੀ ਦਾ ਪੁਤਲਾ

02/17/2018 12:47:52 AM

ਜ਼ੀਰਾ(ਅਕਾਲੀਆਂਵਾਲਾ)—ਯੂਥ ਕਾਂਗਰਸ ਨੇ ਅੱਜ ਹਾਈਕਮਾਨ ਦੇ ਸੱਦੇ 'ਤੇ ਜ਼ੀਰਾ ਵਿਖੇ ਆਰ. ਐੱਸ. ਐੱਸ. ਮੁਖੀ ਦਾ ਪੁਤਲਾ ਫੂਕਿਆ। ਹਲਕਾ ਜ਼ੀਰਾ ਦੇ ਪ੍ਰਧਾਨ ਲਖਵਿੰਦਰ ਸਿੰਘ ਜੌੜਾ ਅਤੇ ਹਲਕਾ ਖਡੂਰ ਸਾਹਿਬ ਦੇ ਸੈਕਟਰੀ ਰੌਕੀ ਕਥੂਰੀਆ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜੋ ਯੂਥ ਕਾਂਗਰਸ ਦੇ ਆਗੂ ਹਨ। ਉਨ੍ਹਾਂ ਦੇ ਆਦੇਸ਼ਾਂ 'ਤੇ ਅੱਜ ਦੇਰ ਸ਼ਾਮ ਯੂਥ ਕਾਂਗਰਸ ਦੇ ਵਰਕਰਾਂ ਦੀ ਇਕੱਤਰਤਾ ਹੋਈ ਅਤੇ ਆਰ. ਐੱਸ. ਐੱਸ. ਮੁਖੀ ਮੋਹਨ ਭਾਰਗਵ ਵੱਲੋਂ ਭਾਰਤੀ ਫੌਜ ਖਿਲਾਫ ਦਿੱਤੇ ਗਏ ਗਲਤ ਬਿਆਨ ਦੀ ਆਲੋਚਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਲੋਕਾਂ ਨੂੰ ਧਰਮ ਦੇ ਨਾਂ 'ਤੇ ਪਹਿਲਾਂ ਭੜਕਾ ਰਹੀ ਸੀ ਅਤੇ ਹੁਣ ਇਸ ਵੱਲੋਂ ਦੇਸ਼ ਦੀ ਫੌਜ ਖਿਲਾਫ ਦਿੱਤੇ ਗਏ ਬਿਆਨ ਨੇ ਰੋਸ ਪੈਦਾ ਕਰ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਹਰਪ੍ਰੀਤ ਪੱਟੀ, ਗੁਰਪ੍ਰੀਤ ਸਿੰਘ ਗਿੱਲ, ਪ੍ਰਦੀਪ ਸਿੰਘ ਢਿੱਲੋਂ, ਸੁਖਚੈਨ ਪੰਨੂੰ, ਅਸ਼ਵਨੀ ਸੇਠੀ, ਬਲਕਾਰ ਸਿੰਘ ਸਰਪੰਚ, ਇੰਦਰ ਸ਼ਰਮਾ, ਹਰਪ੍ਰੀਤ ਸਿੰਘ ਝਤਰਾ, ਨਿਰਮਲ ਸਿੰਘ, ਗਿਫਟੀ ਪੱਟੀ, ਬਲਕਾਰ ਸਿੰਘ ਸਰਪੰਚ, ਗੁਰਵਿੰਦਰ ਬੱਲ, ਲੱਕੀ ਸੇਠੀ, ਭੁਪਿੰਦਰ ਆਸਫ ਵਾਲਾ, ਤੇਜ ਵਿਕਰਮ ਲਹੁਕਾ, ਦੀਪ ਬਜਾਜ ਆਦਿ ਹਾਜ਼ਰ ਸਨ।