ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

04/20/2023 4:20:58 PM

ਜਲੰਧਰ (ਸੋਨੂੰ)- ਜਲੰਧਰ 'ਚ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਇਕ ਪ੍ਰਵਾਸੀ ਔਰਤ ਦੇ ਘਿਨੌਣੇ ਕੰਮ ਦੀ ਸੱਚਾਈ ਮੀਡੀਆ ਵੱਲੋਂ ਸਟਿੰਗ ਆਪ੍ਰੇਸ਼ਨ ਕਰਕੇ ਸਭ ਦੇ ਸਾਹਮਣੇ ਆ ਗਈ ਹੈ। ਇਸ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਹਰਕਤ ਵਿਚ ਆਈ ਪੰਜਾਬ ਪੁਲਸ ਦੀ ਮਹਿਲਾ ਅਧਿਕਾਰੀ ਨੇ ਛਾਪਾ ਮਾਰਿਆ ਪਰ ਅੱਧੇ ਘੰਟੇ ਤੱਕ ਚੱਲੀ ਇਸ ਛਾਪੇਮਾਰੀ ਤੋਂ ਬਾਅਦ ਪੁਲਸ ਖਾਲੀ ਹੱਥ ਪਰਤ ਗਈ। ਮੀਡੀਆ ਵੱਲੋਂ ਪੁੱਛੇ ਜਾਣ 'ਤੇ ਮਹਿਲਾ ਅਧਿਕਾਰੀ ਨੇ ਪੁਲਸ ਕਮਿਸ਼ਨਰ ਦਾ ਹਵਾਲਾ ਦਿੰਦੇ ਹੋਏ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਛਾਪੇਮਾਰੀ ਤੋਂ ਬਾਅਦ ਪੁਲਸ ਸ਼ੱਕ ਦੇ ਘੇਰੇ 'ਚ ਹੈ ਕਿ ਪੁਲਸ ਨੇ ਸਟਿੰਗ ਆਪ੍ਰੇਸ਼ਨ 'ਚ ਦੇਹ ਵਪਾਰ ਦਾ ਧੰਦਾ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ।

ਇਹ ਵੀ ਪੜ੍ਹੋ :  ਅੱਜ ਜਲੰਧਰ ਆਉਣਗੇ 'ਆਪ' ਸੁਪ੍ਰੀਮੋ ਕੇਜਰੀਵਾਲ ਤੇ CM ਮਾਨ, ਸੁਸ਼ੀਲ ਰਿੰਕੂ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ

ਜਲੰਧਰ ਦੀ ਘਾਹ ਮੰਡੀ ਦੇ ਈਸ਼ਵਰ ਕਲੋਨੀ ਇਲਾਕੇ 'ਚ ਪ੍ਰਵਾਸੀ ਔਰਤ ਵੱਲੋਂ ਸ਼ਰੇਆਮ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਆਲੀਸ਼ਾਨ ਘਰ ਦੇ ਅੰਦਰ ਬੈੱਡ 'ਤੇ ਬੈਠ ਕੇ ਪ੍ਰਵਾਸੀ ਔਰਤ ਕੁੜੀਆਂ ਨੂੰ ਬਿਠਾ ਕੇ ਉਨ੍ਹਾਂ ਦੀ ਕੀਮਤ ਦੱਸਦੀ ਨਜ਼ਰ ਆਉਂਦੀ ਹੈ। ਪ੍ਰਵਾਸੀ ਔਰਤ ਦੇਹ ਵਪਾਰ ਦੀ ਗੱਲਕਰਦੀ ਹੈ। ਸਟਿੰਗ ਆਪ੍ਰੇਸ਼ਨ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਔਰਤ ਇਕ ਕੁੜੀ ਦਾ ਇਕ ਹਜ਼ਾਰ ਰੁਪਏ ਅਤੇ ਦੂਜੀ ਲਈ 1200 ਰੁਪਏ ਦੱਸ ਰਹੀ ਹੈ ਅਤੇ ਇਹ ਵੀ ਕਹਿ ਰਹੀ ਹੈ ਕਿ ਰੇਟ ਘੱਟ ਨਹੀਂ ਕੀਤਾ ਜਾਵੇਗਾ। 

ਟੀ. ਵੀ. ਸਕਰੀਨ 'ਤੇ ਵੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਔਰਤ ਪਿਛਲੇ ਕਈ ਸਾਲਾਂ ਤੋਂ ਦੇਹ ਵਪਾਰ ਦੀ ਗੱਲ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੇ ਇਸ ਧੰਦੇ ਨਾਲ ਆਪਣੇ ਘਰ 'ਚ ਸੁੱਖ-ਸਹੂਲਤਾਂ ਨਾਲ ਭਰਪੂਰ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ ਹੈ। ਸਟਿੰਗ ਆਪ੍ਰੇਸ਼ਨ 'ਚ ਆਖ਼ਰਕਾਰ ਜਦੋਂ ਗੱਲ ਵਿਗੜ ਜਾਂਦੀ ਹੈ ਤਾਂ ਦੇਹ ਵਪਾਰ ਕਰਨ ਵਾਲੀ ਪ੍ਰਵਾਸੀ ਔਰਤ ਕਹਿੰਦੀ ਹੈ, ਇੱਥੋ ਚਲੇ ਜਾਓ, ਰੇਟ ਘੱਟ ਨਹੀਂ ਹੋਵੇਗਾ ਅਤੇ ਤੁਹਾਨੂੰ 1000 ਰੁਪਏ ਮਹਿੰਗਾ ਲੱਗ ਰਿਹਾ ਹੈ।  ਇਹ ਚਾਰ-ਪੰਜ ਸੌ ਵਾਲਾ ਸੌਦਾ ਨਹੀਂ ਹੈ, ਇੰਨਾ ਕਹਿ ਕੇ ਗੇਟ ਬੰਦ ਕਰ ਲੈਂਦੀ ਹੈ। 

ਇਹ ਵੀ ਪੜ੍ਹੋ :  ਭਿਆਨਕ ਹਾਦਸੇ ਨੇ ਪੁਆਏ ਘਰ 'ਚ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri