ਨਕਲੀ ਤੇਲ ਬਣਾਉਣ ਵਾਲੀ ਫੈਕਟਰੀ ਤੇ ਉਤਪਾਦਨ ਯੂਨਿਟ ਸੀਲ

09/12/2018 9:50:25 AM

ਲੁਧਿਆਣਾ : ਅਬੋਹਰ 'ਚ ਛਾਪੇਮਾਰੀ ਦੌਰਾਨ ਫੂਡ ਸੇਫਟੀ ਟੀਮ ਨੂੰ ਨਕਲੀ 725 ਲੀਟਰ ਸਰੋਂ੍ਹ ਦਾ ਤੇਲ ਬਰਾਮਦ ਹੋਇਆ ਹੈ। ਫਿਲਹਾਲ ਟੀਮ ਵਲੋਂ ਇਸ ਦੇ ਨਮੂਨੇ ਲੈ ਕੇ ਸਟਾਕ ਨੂੰ ਜ਼ਬਤ ਕਰ ਲਿਆ ਗਿਆ ਹੈ। ਕਾਰੋਬਾਰੀ ਮਿਲਾਵਟੀ ਖਾਣ ਵਾਲੇ ਤੇਲ ਨੂੰ ਸਰ੍ਹੋਂ ਦੇ ਤੇਲ ਦੇ ਤੌਰ 'ਤੇ ਵੇਚ ਰਿਹਾ ਸੀ। ਟੀਮ ਨੇ ਫੈਕਟਰੀ ਦੇ ਪੈਕੇਜਿੰਗ ਹਿੱਸੇ ਅਤੇ ਟੈਂਕਰ ਨੂੰ ਸੀਲ ਕਰ ਦਿੱਤਾ ਹੈ। ਟ੍ਰੇਡਿੰਗ ਕੰਪਨੀ ਦੇ ਨਾਂ 'ਤੇ ਘਰੇਲੂ ਇਮਾਰਤ 'ਚ ਚਲਾਈ ਜਾ ਰਹੀ ਦੁਕਾਨ ਤੋਂ 46 ਲੀਟਰ ਰਾਇਲ ਤਾਜ ਕੁਕਿੰਗ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਲੁਧਿਆਣਾ ਦੀ ਟੀਮ ਨੇ ਅਮਰਗੜ੍ਹ ਦੇ ਨੜੇ ਉਤਪਾਦਨ ਇਕਾਈ ਨੂੰ ਜਾਂਚ ਤੋਂ ਬਾਅਦ ਸੀਲ ਕਰ ਦਿੱਤਾ। ਇਹ ਇਕਾਈ ਲੁਧਿਆਣਾ 'ਚ ਸਥਾਪਿਤ ਸੀ, ਜਦੋਂ ਕਿ ਗੁੰਮਰਾਹ ਕਰਨ ਲਈ ਪੈਕੇਜਿੰਗ ਪਤਾ ਸੰਗਰੂਰ ਜ਼ਿਲੇ ਦਾ ਦਿੱਤਾ ਹੋਇਆ ਸੀ। ਸਮੂਹ ਪੈਕਟ ਸਮੱਗਰੀ, ਜੋ 168 ਲੀਟਰ ਸਰ੍ਹੋਂ ਦਾ ਤੇਲ ਸੀ, ਨੂੰ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ।