ਡਾਕਟਰ ਕੋਲ ਦਵਾਈ ਲੈਣ ਆਇਆ ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ

09/27/2022 1:17:45 PM

ਲੁਧਿਆਣਾ (ਰਾਜ) : ਲੁਧਿਆਣਾ ਦੇ ਫੋਕਲ ਪੁਆਇੰਟ ਥਾਣਾ ਨਜ਼ਦੀਕ ਪੁਲਸ ਦੀ ਗ੍ਰਿਫ਼ਤ 'ਚੋਂ ਹਵਾਲਾਤੀ ਫ਼ਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਚੋਰੀ ਦੇ ਕੇਸ 'ਚ ਫੜ੍ਹਿਆ ਗਿਆ ਸੀ। ਬੀਤੀ ਦੇਰ ਰਾਤ ਉਸ ਦੀ ਸਿਹਤ ਖ਼ਰਾਬ ਹੋ ਗਈ।

ਅੱਜ ਜਦੋਂ ਸਿਪਾਹੀ ਉਸ ਨੂੰ ਥਾਣੇ ਨਜ਼ਦੀਕ ਇਕ ਕਲੀਨਿਕ 'ਚ ਲੈ ਕੇ ਗਏ ਤਾਂ ਦਵਾਈ ਲੈਣ ਤੋਂ ਬਾਅਦ ਹਵਾਲਾਤੀ ਹੱਥ ਛੁਡਾ ਕੇ ਭੱਜ ਗਿਆ। ਇਸ ਘਟਨਾ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਹੱਥ-ਪੈਰ ਫੁਲ ਗਏ ਹਨ। ਫਿਲਹਾਲ ਪੁਲਸ ਫ਼ਰਾਰ ਦੋਸ਼ੀ ਦੀ ਭਾਲ 'ਚ ਜੁੱਟੀ ਹੋਈ ਹੈ।
 

Babita

This news is Content Editor Babita