ਪੁਲਸ ਵੱਲੋਂ ਪੇਸ਼ੀ ''ਤੇ ਲਿਆਂਦੇ 2 ਕੈਦੀ ਫਰਾਰ

09/27/2017 2:15:49 PM


ਅਬੋਹਰ - ਫਿਰੋਜ਼ਪੁਰ ਜੇਲ 'ਚ ਹੱਤਿਆ ਅਤੇ ਹੋਰ ਦੋਸ਼ਾਂ ਦੇ ਤਹਿਤ ਬੰਦ 2 ਦੋਸ਼ੀਆਂ ਦੇ ਪੇਸ਼ੀ ਦੌਰਾਨ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਜੇਲ ਪੁਲਸ ਉਨ੍ਹਾਂ ਨੂੰ ਅਬੋਹਰ 'ਚ ਪੇਸ਼ੀ ਦੇ ਲਈ ਲੈ ਕੇ ਆਈ ਸੀ ਕਿ ਰੰਜੀਤ ਸਿੰਘ ਰਾਣਾ ਅਤੇ ਅੰਮ੍ਰਿਤਪਾਲ ਸਿੰਘ ਹੱਥਕੜੀ 'ਚੋ ਹੱਥ ਕੱਢ ਕੇ ਫਰਾਰ ਹੋ ਗਏ।

ਇਨ੍ਹਾਂ ਦੋਵਾਂ ਖਿਲਾਫ ਥਾਣਾ ਸਿਟੀ-2 ਅਬੋਹਰ ਸਮੇਤ ਥਾਣਾ ਬਹਾਵ ਵਾਲਾ 'ਚ ਮਾਮਲਾ ਦਰਜ ਹੈ। ਪੁਲਸ ਮੁਤਾਬਕ ਉਕਤ ਦੋਸ਼ੀ ਯੋਜਨਾ ਬਣਾ ਕੇ ਫਰਾਰ ਹੋਏ ਹਨ, ਕਿਉਕਿ ਉਨ੍ਹਾਂ ਦੇ ਸਾਥੀ ਪਹਿਲਾਂ ਤੋਂ ਹੀ ਮੋਟਰਸਾਇਕਲ ਖੜ੍ਹੇ ਕਰਕੇ ਤਿਆਰ ਸਨ। ਹੁਣ ਸਵਾਲ ਇਹ ਹੈ ਕਿ ਪੁਲਸ ਹਿਰਾਸਤ 'ਚ ਕਦੋਂ ਤੋਂ ਯੋਜਨਾਬੰਦੀ ਹੋਣੀ ਸ਼ੁਰੂ ਹੋਣ ਲੱਗੀ ਹੈ।