ਜੇਲ ''ਚ ਹਵਾਲਾਤੀ ਤੋਂ ਮੋਬਾਇਲ ਬਰਾਮਦ

02/29/2020 6:13:55 PM

ਬਠਿੰਡਾ (ਜ.ਬ.) : ਕੇਂਦਰੀ ਜੇਲ 'ਚੋਂ ਮੋਬਾਇਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਬੀਤੇ ਦਿਨੀਂ ਜੇਲ 'ਚ ਬੰਦ ਇਕ ਹਲਾਵਾਤੀ ਤੋਂ ਮੋਬਾਇਲ ਬਰਾਮਦ ਹੋਣ 'ਤੇ ਕੈਂਟ ਪੁਲਸ ਵਲੋਂ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਜੇਲ ਸੁਪਰਡੈਂਟ ਜੋਗਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਹਵਾਲਾਤੀ ਲਖਵਿੰਦਰ ਸਿੰਘ ਵਾਸੀ ਬਬਨਪੁਰਾ ਜੇਲ 'ਚ ਬੰਦ ਹੈ। 

ਬੀਤੇ ਦਿਨੀਂ ਜੇਲ ਵਾਰਡਨ ਗ਼ਸਤ ਕਰ ਰਿਹਾ ਸੀ। ਇਸ ਦੌਰਾਨ ਬੈਰਕ ਨੰਬਰ 6 'ਚ ਮੁਲਜ਼ਮ ਪੌੜੀਆ ਰਾਹੀਂ ਮੋਬਾਇਲ ਉਪਰ ਲੈ ਕਿ ਜਾ ਰਿਹਾ ਸੀ। ਜੇਲ ਵਾਰਡਨ ਦੀ ਨਜ਼ਰ ਪੈਣ 'ਤੇ ਮੁਲਜ਼ਮ ਨੇ ਮੋਬਾਇਲ ਨੂੰ ਛੁਪਾਉਣ ਦੀ ਕੋਸ਼ਿਸ ਕੀਤੀ। ਤਲਾਸ਼ੀ ਦੌਰਾਨ ਜੇਲ ਵਾਰਡਨ ਨੇ ਮੁਲਜ਼ਮ ਦੇ ਪਜਾਮੇ ਦੀ ਜੇਬ 'ਚੋਂ ਸੈਮਸੰਗ ਕੰਪਨੀ ਦਾ ਮੋਬਾਇਲ ਫੋਨ ਬਰਾਮਦ ਕੀਤਾ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖਿਲਾਫ਼ ਜੇਲ ਮੈਨੂੰਅਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

Gurminder Singh

This news is Content Editor Gurminder Singh