ਸਸਕਾਰ ਤੋਂ ਪਹਿਲਾਂ ਕੋਰੋਨਾ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੋਂ ਕਰਵਾਈ ਜਾਂਦੀ ਹੈ ਪਛਾਣ : SDM

08/30/2020 6:51:10 PM

ਫਿਰੋਜ਼ਪੁਰ (ਕੁਮਾਰ) — ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ 'ਚ ਐਸ.ਡੀ.ਐਮ. ਫਿਰੋਜ਼ਪੁਰ ਅਮਿਤ ਕੁਮਾਰ ਦੀ ਦੇਖ-ਰੇਖ ਹੇਠ ਕਾਨੂੰਗੋ ਐਂਡ ਲਾਇਨਜ਼ ਕਲੱਬ ਦੇ ਅਧਿਕਾਰੀ ਸੰਤੋਸ਼ ਤਕਰਵੀ ਜਾਂ ਸਿਹਤ ਵਿਭਾਗ ਦੇ ਸਟਾਫ ਵੱਲੋਂ ਕੋਰੋਨਾ ਨਾਲ ਮਰੀਆਂ ਦੋ ਜਨਾਨੀਆਂ ਦੇ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਦੇ ਸ਼ਮਸ਼ਾਨਘਾਟ 'ਚ ਦੇਰ ਰਾਤ 9 ਵਜੇ ਤੱਕ ਅੰਤਿਮ ਸਸਕਾਰ ਕੀਤੇ ਗਏ। ਐਸ.ਡੀ.ਐਮ. ਫਿਰੋਜ਼ਪੁਰ ਅਮਿਤ ਕੁਮਾਰ ਨੇ ਦੱਸਿਆ ਕਿ ਕਰੋਨਾ ਤੋਂ ਮਰਨ ਵਾਲੇ ਲੋਕਾਂ ਦੇ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੀ.ਪੀ.ਈ. ਕਿੱਟਾਂ ਪਾ ਕੇ ਸ਼ਨਾਖ਼ਤ ਕਰਵਾਈ ਜਾਂਦੀ ਹੈ ਅਤੇ ਫਿਰ ਮ੍ਰਿਤਕਾਂ ਦਾ ਸਸਕਾਰ ਧਾਰਮਿਕ ਪਰੰਪਰਾਵਾਂ ਅਨੁਸਾਰ ਕੀਤਾ ਜਾਂਦਾ ਹੈ। 

ਐਸ.ਡੀ.ਐਮ. ਫਿਰੋਜ਼ਪੁਰ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾ: ਗੁਰਮੇਜ ਰਾਮ ਗੁਰਾਇਆ, ਫਿਰੋਜ਼ਪੁਰ ਦੇ ਤਹਿਸੀਲਦਾਰ ਕਾਨੂੰਗੋ ਸੰਤੋਖ ਕਤਰਨੀ, ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਸਟਾਫ਼ ਵਲੋਂ ਬਿਨਾਂ ਕਿਸੇ ਦੇਰੀ ਕੀਤੇ ਕੋਰੋਨਾ ਨਾਲ ਮਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੰਗਵਾ ਕੇ ਸਸਕਾਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਗਾਈਡ ਲਾਈਨ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਕੁਆਰੰਟਾਈਨ ਕਰ ਦਿੱਤਾ ਜਾਂਦਾ ਹੈ।

Harinder Kaur

This news is Content Editor Harinder Kaur