ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਨੇ ਵਿਗਾੜਿਆ ਕਿਚਨ ਦਾ ਬਜਟ

12/18/2019 3:33:34 PM

ਲੁਧਿਆਣਾ (ਮੋਹਿਨੀ) : ਘਰੇਲੂ ਗੈਸ ਸਿਲੰਡਰ, ਦਾਲਾਂ ਤੋਂ ਬਾਅਦ ਪਿਆਜ਼ ਨੇ ਮਹਿੰਗਾਈ ਦਾ ਰਿਕਾਰਡ ਤੋੜਿਆ ਤਾਂ ਹੁਣ ਸਾਰੀਆਂ ਹਰੀਆਂ ਸਬਜ਼ੀਆਂ ਦੇ ਰੇਟ ਅਚਾਨਕ ਆਸਮਾਨ ਛੂਹਣ ਲੱਗੇ ਹਨ। ਪਿਆਜ਼ ਜਿਥੇ 100 ਤੋਂ ਲੈ ਕੇ 120 ਰੁਪਏ ਕਿਲੋ ਵਿਕ ਰਿਹਾ ਹੈ ਤਾਂ ਆਲੂ 25 ਤੋਂ 40 ਅਤੇ ਮਟਰ 30 ਤੋਂ 40 ਰੁਪਏ ਕਿਲੋ ਦਾ ਰਿਕਾਰਡ ਕਾਇਮ ਕਰ ਰਿਹਾ ਹੈ। ਸਬਜ਼ੀਆਂ 'ਤੇ ਵਧੀਆਂ ਕੀਮਤਾਂ ਨੇ ਹੁਣ ਕਿਚਨ ਦਾ ਬਜਟ ਵਿਗਾੜ ਦਿੱਤਾ ਹੈ। ਇਸ ਤੋਂ ਪਹਿਲਾਂ ਸਰਦੀ ਦੇ ਮੌਸਮ ਵਿਚ ਸਬਜ਼ੀਆਂ 'ਤੇ ਇਸ ਤਰ੍ਹਾਂ ਦੀ ਮਹਿੰਗਾਈ ਨਹੀਂ ਹੁੰਦੀ ਸੀ ਪਰ ਇਸ ਸਾਲ ਹਰੀਆਂ ਸਬਜ਼ੀਆਂ ਨੇ ਮਹਿੰਗਾਈ ਦਾ ਰਿਕਾਰਡ ਤੋੜਿਆ ਹੈ। ਸਬਜ਼ੀ ਵਿਕਰੇਤਾਵਾਂ ਦੀ ਮੰਨੀਏ ਤਾਂ ਪਿਛਲੇ 10-15 ਦਿਨਾਂ ਵਿਚ ਹੀ ਸਬਜ਼ੀਆਂ ਦੇ ਰੇਟਾਂ ਵਿਚ ਅਚਾਨਕ ਵਾਧਾ ਹੋਇਆ ਹੈ। ਸਬਜ਼ੀ ਦੀਆਂ ਕੀਮਤਾਂ 'ਚ ਲਗਾਤਾਰ ਹੋ ਹਰੇ ਵਾਧੇ ਤੋਂ ਆਮ ਜਨਤਾ ਪ੍ਰੇਸ਼ਾਨ ਹੈ।

ਨਤੀਜੇ ਵਜੋਂ ਹੌਲੀ-ਹੌਲੀ ਹਰੀ ਸਬਜ਼ੀ ਥਾਲੀ ਵਿਚੋਂ ਗਾਇਬ ਹੋਣ ਲੱਗੀ ਹੈ। ਲੋਕਾਂ ਨੇ ਦੱਸਿਆ ਕਿ ਸਬਜ਼ੀਆਂ ਦੀਆਂ ਕੀਮਤਾਂ ਵਧਣ ਨਾਲ ਇਥੇ ਇਕ ਦਿਨ ਵਿਚ ਛੋਟੇ ਪਰਿਵਾਰ ਲਈ ਵੀ ਘੱਟ ਤੋਂ ਘੱਟ ਸੌ ਰੁਪਏ ਦੀ ਸਬਜ਼ੀ ਖਰੀਦਣੀ ਪੈ ਰਹੀ ਹੈ, ਇਸ ਦੇ ਰੇਟਾਂ 'ਚ ਵਾਧੇ ਨਾਲ ਗਰੀਬ ਅਤੇ ਮੱਧ ਵਰਮੀ ਤਬਕੇ ਦੇ ਲੋਕ ਜ਼ਿਆਦਾ ਪ੍ਰੇਸ਼ਾਨ ਅਤੇ ਚਿੰਤਤ ਹਨ। ਲੋਕ ਜਿਥੇ ਪਹਿਲਾਂ ਕਿਲੋ ਦੇ ਹਿਸਾਬ ਨਾਲ ਸਬਜ਼ੀ ਖਰੀਦਦੇ ਸਨ, ਹੁਣ ਪੈਰ ਦੇ ਹਿਸਾਬ ਨਾਲ ਖਰੀਦਦਾਰੀ ਕਰ ਰਹੇ ਹਨ। ਨਾਲ ਹੀ ਸਬਜ਼ੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗੀ ਦਰ 'ਤੇ ਖਰੀਦਦਾਰੀ ਕਰਨ ਕਰ ਕੇ ਹੀ ਉਨ੍ਹਾਂ ਨੂੰ ਉੱਚੇ ਰੇਟ ਵਿਚ ਵੇਚਣੀ ਪੈ ਰਹੀ ਹੈ। ਕਦੇ-ਕਦੇ ਹਰੀ ਸਬਜ਼ੀ ਨਾ ਵਿਕਣ ਕਰ ਕੇ ਵਾਸੀ ਕਾਰਨ ਘਾਟਾ ਵੀ ਖਾਣਾ ਪੈਂਦਾ ਹੈ। ਸਸਤੇ ਰੇਟ 'ਚ ਖਰੀਦ ਅਤੇ ਵੇਚ ਕੇ ਜਿੰਨਾ ਮੁਨਾਫਾ ਕਮਾਉਂਦੇ ਸਨ, ਅਜੇ ਉੱਚੇ ਰੇਟ 'ਤੇ ਵੇਚ ਕੇ ਵੀ ਓਨਾ ਨਹੀਂ ਕਮਾ ਰਹੇ ਹਾਂ।

ਇਹ ਹਨ ਸਬਜ਼ੀਆਂ ਦੇ ਹੋਲਸੇਲ ਅਤੇ ਪਰਚੂਨ ਰੇਟ :

ਗਾਜਰ 30-40

ਗੋਭੀ

15-30
ਟਮਾਟਰ 15-30
ਅਦਰਕ 65-90
ਲਸਣ 150-200
ਸ਼ਕਰਕੰਦੀ 15-30
ਮੂਲੀ 10-20
ਘੀਆ 25-35
ਬੈਂਗਣ 15-30












 

Anuradha

This news is Content Editor Anuradha