ਮੁਰਗੇ ਦੀਆਂ ਕੀਮਤਾਂ ਨੇ ਚਿਕਨ ਖਾਣ ਦੇ ਸ਼ੌਕੀਨਾਂ ਦੀਆਂ ਕਢਵਾਈਆਂ ਬਾਂਗਾਂ!

08/14/2023 5:47:33 PM

ਲੁਧਿਆਣਾ (ਖੁਰਾਣਾ) : ਮੁਰਗੇ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਨੇ ਕਿਚਨ ਖਾਣ ਦੇ ਸ਼ੌਕੀਨਾਂ ਦੀਆਂ ਬਾਂਗਾਂ ਕਢਵਾ ਦਿੱਤੀਆਂ ਹਨ। ਮੌਜੂਦਾ ਸਮੇਂ ਦੌਰਾਨ ਚਿਕਨ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰਿਟੇਲ ਬਾਜ਼ਾਰ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਸਿਰਫ਼ 4 ਦਿਨਾਂ ’ਚ ਹੀ ਮੁਰਗੇ ਦੀਆਂ ਕੀਮਤਾਂ ’ਚ 40 ਰੁ. ਕਿਲੋ ਤੱਕ ਦਾ ਭਾਰੀ ਉਛਾਲ ਦਰਜ ਕੀਤਾ ਗਿਆ ਹੈ, ਜਿਸ ਕਾਰਨ ਕਾਰੋਬਾਰ ਨਾਲ ਜੁੜੇ ਵਪਾਰੀਆਂ, ਫਾਰਮਰ, ਰਿਟੇਲ ਕਾਰੋਬਾਰੀ, ਹੋਟਲ, ਰੈਸਟੋਰੈਂਟ ਅਤੇ ਚਿਕਨ ਕਾਰਨਰ ਸੰਚਾਲਕਾਂ ਆਦਿ ਵਿਚ ਮੁਰਗੇ ਦੀਆਂ ਕੀਮਤਾਂ ’ਚ ਆਏ ਜ਼ਬਰਦਸਤ ਉਛਾਲ ਨੂੰ ਲੈ ਕੇ ਹਫੜਾ-ਦਫੜੀ ਮਚੀ ਹੋਈ ਹੈ, ਜਿਸ ਦਾ ਸਿੱਧਾ ਅਸਰ ਨਾਨ-ਵੈੱਜ ਖਾਣ ਦੇ ਸ਼ੌਕੀਨਾਂ ਦੀ ਜੇਬ ’ਤੇ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਜਿੱਥੇ ਹੋਲਸੇਲ ਬਾਜ਼ਾਰ ’ਚ ਕੱਚੇ ਚਿਕਨ ਦੀ ਕੀਮਤ 190 ਰੁ. ਕਿਲੋ ਦਾ ਅੰਕੜਾ ਛੂਹ ਰਹੀ ਹੈ, ਉੱਥੇ ਰਿਟੇਲ ਬਾਜ਼ਾਰ ’ਚ ਇਹ ਟੀਮ ਤੋਂ 210 ਤੋਂ 225 ਰੁ. ਕਿਲੋ ਤੱਕ ਪੁੱਜ ਗਈ ਹੈ, ਜਦੋਂਕਿ ਇਸ ਦੌਰਾਨ ਰੈਡੀਮੇਡ ਚਿਕਨ ’ਚ ਕੀਮਤਾਂ ਦਾ ਬਾਜ਼ਾਰ ਹੋਰ ਵੀ ਜ਼ਿਆਦਾ ਗਰਮ ਦਿਖਾਈ ਦੇ ਰਿਹਾ ਹੈ। ਹੈਰਾਨੀਜਨਕ ਪਹਿਲੂ ਇਹ ਹੈ ਕਿ ਹੋਲਸੇਲ ਕਾਰੋਬਾਰੀ ਸਾਉਣ ਦੇ ਪਵਿੱਤਰ ਮਹੀਨੇ ’ਚ ਚਿਕਨ ਦੀਆਂ ਕੀਮਤਾਂ ’ਚ ਆਇਆ ਭਾਰੀ ਉਛਾਲ ਕਾਫੀ ਹੈਰਾਨ-ਪ੍ਰੇਸ਼ਾਨ ਕਰ ਦੇਣ ਵਾਲਾ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਮੁਰਗੇ ਦੀਆਂ ਕੀਮਤਾਂ ’ਚ ਇੰਨੀ ਜ਼ਬਰਦਸਤ ਅੱਗ ਨਹੀਂ ਲੱਗੀ। ਪਿਛਲੇ ਕਰੀਬ 4 ਦਿਨ ਪਹਿਲਾਂ ਤੱਕ 150 ਰੁ. ਕਿਲੋ ਹੋਲਸੇਲ ’ਚ ਮਿਲਣ ਵਾਲਾ ਮੁਰਗਾ ਹੁਣ ਵਧ ਕੇ 190 ਰੁ. ਕਿਲੋ ਤੱਕ ਪੁੱਜ ਗਿਆ ਹੈ, ਜਿਸ ਦਾ ਬਾਜ਼ਾਰ ’ਚ ਇਹ ਅਸਰ ਦਿਖਾਈ ਦੇ ਰਿਹਾ ਹੈ ਕਿ ਸੜਕਾਂ ਕੰਢੇ ਅਤੇ ਗਲੀ-ਮੁਹੱਲਿਆਂ ’ਚ ਕਾਊਂਟਰ ਲਗਾ ਕੇ ਰਿਟੇਲ ’ਚ ਚਿਕਨ ਵੇਚਣ ਵਾਲੇ ਛੋਟੇ ਕਾਰੋਬਾਰੀਆਂ ਨੇ ਹਾਲ ਦੀ ਘੜੀ ਆਪਣਾ ਕੰਮ-ਕਾਜ ਇਸ ਲਈ ਬੰਦ ਕਰ ਦਿੱਤਾ ਹੈ ਕਿਉਂਕਿ ਤਾਜ਼ਾ ਕਮਾ ਕੇ ਤਾਜ਼ਾ ਖਾਣ ਵਾਲੇ ਇਨ੍ਹਾਂ ਦਿਹਾੜੀਦਾਰ ਵਰਗ ਕੋਲ ਇੰਨੀ ਜਮ੍ਹਾ ਪੂੰਜੀ ਨਹੀਂ ਹੈ ਅਤੇ ਚਿਕਨ ਦੀਆਂ ਕੀਮਤਾਂ ’ਚ ਆਏ ਭਾਰੀ ਉਛਾਲ ਕਾਰਨ ਵੱਡੇ ਕਾਰੋਬਾਰੀਆਂ ਨੇ ਉਧਾਰ ਮਾਲ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ 'ਤੇ ਮੁੜ ਵਰ੍ਹੇ CM ਮਾਨ, ਖ਼ਾਲੀ ਖਜ਼ਾਨੇ ਦਾ ਰਾਗ ਅਲਾਪਣ ਵਾਲੇ ਤਜਰਬੇਕਾਰਾਂ ਨੇ ਲੁੱਟਿਆ ਪੰਜਾਬ

ਹੜ੍ਹ ਕਾਰਨ ਕੀਮਤਾਂ ’ਚ ਆਈ ਭਾਰੀ ਤੇਜ਼ੀ
ਚਿਕਨ ਦੇ ਹੋਲਸੇਲ ਕਾਰੋਬਾਰੀ ਪ੍ਰਧਾਨ ਨਿੱਕੂ ਭਾਰਤੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬੀਤੇ ਦਿਨੀਂ ਆਏ ਹੜ੍ਹ ਕਾਰਨ ਮੁਰਗੇ ਦੀਆਂ ਕੀਮਤਾਂ ’ਚ ਤੇਜ਼ੀ ਰਿਕਾਰਡ ਕੀਤੀ ਗਈ ਹੈ। ਫਾਰਮਰ ਨੇ ਬਾਰਿਸ਼ ਕਾਰਨ ਸੰਭਾਵਿਤ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਪੋਲਟਰੀ ਫਾਰਮ ’ਚ ਨਵਾਂ ਮਾਲ (ਚੂਜ਼ੇ) ਨਹੀਂ ਪਾਏ, ਜਿਸ ਕਾਰਨ ਬਾਜ਼ਾਰ ’ਚ ਮੰਗ ਦੇ ਮੁਕਾਬਲੇ ਮਾਲ ਦੀ ਸ਼ਾਰਟੇਜ ਪੈਦਾ ਹੋ ਗਈ ਹੈ। ਸਾਲ 2022 ਵਿਚ ਸਾਉਣ ਮਹੀਨੇ ’ਚ ਚਿਕਨ ਦੀ ਹੋਲਸੇਲ ਕੀਮਤ ਕਰੀਬ 100 ਰੁ. ਕਿਲੋ ਤੱਕ ਸੀ, ਜੋ ਹੁਣ ਵੱਡੀ ਛਾਲ ਮਾਰ ਕੇ 190 ਰੁ. ਕਿਲੋ ਨੂੰ ਪੁੱਜ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਰੂਹਾਂ ਤੇ ਸਿਹਤ ਸਹੂਲਤਾਂ ਦੇਣਾ ਕ੍ਰਾਂਤੀਕਾਰੀ ਕਦਮ : ਬਲਕਾਰ ਸਿੰਘ 

ਕੀਮਤਾਂ ਵਧਣ ਕਾਰਨ ਵਪਾਰ ’ਚ ਆਇਆ ਭਾਰੀ ਮੰਦਾ
ਰੈਡੀਮੇਡ ਅਤੇ ਕੱਚੇ ਚਿਕਨ ਦੇ ਕਾਰੋਬਾਰੀ ਜਸਕੀਰਤ ਸਿੰਘ ਖੇਰਾ ਨੇ ਕਿਹਾ ਕਿ ਮੁਰਗੇ ਦੀਆਂ ਕੀਮਤਾਂ ’ਚ ਆਈ ਤੇਜ਼ੀ ਕਾਰਨ ਵਪਾਰ ਵਿਚ ਭਾਰੀ ਮੰਦਾ ਛਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਗਾਹਕ ਤਾਂ ਹੁਣ ਰੈਡੀਮੇਡ ਚਿਕਨ ਦੇ ਰੇਟ ਸੁਣ ਕੇ ਹੀ ਦੁਕਾਨ ਤੋਂ ਵਾਪਸ ਤੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਾਉਣ ਮਹੀਨੇ ’ਚ ਲੋਕ ਚਿਕਨ ਖਾਣ ਤੋਂ ਪਰਹੇਜ ਕਰਦੇ ਸਨ ਪਰ ਮੌਜੂਦ ਸਮੇਂ ਦੌਰਾਨ ਜ਼ਿਆਦਾਤਰ ਲੋਕਾਂ ਵਿਚ ਇਸ ਗੱਲ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਨੂੰ ਵੱਡਾ ਤੋਹਫ਼ਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
 

Anuradha

This news is Content Editor Anuradha