ਸੁਣੋ, ਨਵਜੋਤ ਸਿੱਧੂ ਦੇ ਚੈਲੰਜ ''ਤੇ ਚੰਦੂਮਾਜਰਾ ਦਾ ਮੋੜਵਾਂ ਜਵਾਬ (ਵੀਡੀਓ)

05/22/2017 7:28:55 PM

ਮੋਹਾਲੀ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬਾਦਲ ਪਰਿਵਾਰ ''ਤੇ ਸਵਾਲ ਖੜ੍ਹੇ ਕਰਦਿਆਂ ਖੁੱਲ੍ਹੀ ਬਹਿਸ ਦੇ ਚੈਲੰਜ ਦਾ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋੜਵਾਂ ਜਵਾਬ ਦਿੱਤਾ ਹੈ। ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਨੂੰ ਚੁਣੌਤੀਆਂ ਦੇਣ ਦੀ ਥਾਂ ਇਹ ਦੱਸਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ। ਉਨ੍ਹਾਂ ਕਾਂਗਰਸ ਵਲੋਂ ਵਾਈਟ ਪੇਪਰ ਜਾਰੀ ਕਰਨ ''ਤੇ ਚੁਟਕੀ ਲੈਂਦਿਆਂ ''ਵਿਕਾਸ ਪੇਪਰ'' ਵੀ ਜਾਰੀ ਕਰਨ ਦੀ ਗੱਲ ਕਹੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ''ਤੇ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਨ ਦੇ ਦੋਸ਼ ਲਗਾਏ ਹਨ।

Gurminder Singh

This news is Content Editor Gurminder Singh