ਪੰਜਾਬ ਤੋਂ ਮੁੜ ਪੂਰੇ ਦੇਸ਼ ''ਚ ਚੱਲੇਗੀ ਕਾਂਗਰਸ ਦੀ ਹਵਾ : ਬਾਜਵਾ

09/26/2016 6:27:12 PM

ਗੁਰਦਾਸਪੁਰ : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਪੂਰੇ ਦੇਸ਼ ਵਿਚ ਕਾਂਗਰਸ ਪਾਰਟੀ ਦੀ ਹਵਾ ਬਣ ਜਾਵੇਗੀ। ਪੰਜਾਬ ਕਾਂਗਰਸ ਐਕਸਪ੍ਰੈਸ ਦੇ ਨਾਲ ਹਲਕਾ ਕਾਦੀਆਂ ਪੁੱਜੇ ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਹੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨਗੇ।
ਪੰਜਾਬ ਕਾਂਗਰਸ ਐਕਸਪ੍ਰੈਸ ਨਾਲ ਪੁੱਜੇ ਵਿਧਾਇਕ ਅਸ਼ਵਨੀ ਸੇਖੜੀ ਅਤੇ ਫਤਿਹ ਜੰਗ ਬਾਜਵਾ ਨੇ ਸੂਬਾ ਸਰਕਾਰ ''ਤੇ ਕਈ ਸਿਆਸੀ ਹਮਲੇ ਕੀਤੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਬੋਲਦੇ ਹੋਏ ਕਿਹਾ ਕਿ ਸੂਬੇ ਦੇ ਲੋਕ ਬਾਦਲ ਸਰਕਾਰ ਤੋਂ ਅੱਕੇ ਹੋਏ ਹਨ ਜਿਸ ਦੇ ਚੱਲਦੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਹੋਵੇਗੀ।

Gurminder Singh

This news is Content Editor Gurminder Singh