ਪੀ.ਆਰ. ਮਿਲਣ ਦਾ ਮੌਕਾ ਆਇਆ ਤਾਂ ਵਰਤ ਗਿਆ ਭਾਣਾ, ਫ਼ਰੀਦਕੋਟ ਦੇ ਨੌਜਵਾਨ ਦੀ ਕੈਨੇਡਾ ’ਚ ਅਚਾਨਕ ਮੌਤ

08/21/2021 6:31:59 PM

ਫ਼ਰੀਦਕੋਟ (ਰਾਜਨ) : ਇੱਥੋਂ ਦੀ ਟੀਚਰ ਕਲੌਨੀ ਨਿਵਾਸੀ ਇਕ ਪਰਿਵਾਰ ਦਾ ਇਕ ਲੜਕਾ ਜੋ ਕਰੀਬ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹੁਣ ਕੁਝ ਦਿਨ ਬਾਅਦ ਹੀ ਉਸਨੂੰ ਡਰਾਅ ਨਿਕਲਣ ਦੀ ਸੂਰਤ ਵਿਚ ਕੈਨੇਡਾ ਦੀ ਪੀ.ਆਰ. ਮਿਲਣ ਵਾਲੀ ਸੀ ਦੇ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਧਰੀਆਂ ਧਰਾਈਆਂ ਰਹਿ ਗਈਆਂ ਜਦੋਂ ਅੱਜ ਤੜਕਸਾਰ ਹੀ ਉਨ੍ਹਾਂ ਨੂੰ ਕੈਨੇਡਾ ਤੋਂ ਉਨ੍ਹਾਂ ਦੇ ਪੁੱਤਰ ਦੀ ਅਚਾਨਕ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ। ਟੀਚਰ ਕਲੌਨੀ ਨਿਵਾਸੀ ਪੰਜਾਬ ਪੁਲਸ ਦੇ ਸੇਵਾ ਮੁਕਤ ਕਰਮਚਾਰੀ ਬੇਅੰਤ ਸਿੰਘ ਗਿੱਲ ਨੇ ਦੱਸਿਆ ਕਿ ਉਸਦਾ ਵਿਆਹੁਤਾ ਪੁੱਤਰ ਜਸਵਿੰਦਰ ਸਿੰਘ ਜੱਸਾ ਗਿੱਲ ਕਰੀਬ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜੱਸੇ ਦਾ ਫ਼ੋਨ ਆਇਆ ਸੀ ਅਤੇ ਉਸਨੇ ਇਹ ਕਹਿ ਕੇ ਵਧਾਈ ਦਿੱਤੀ ਸੀ ਕਿ ਉਸਦਾ ਪੀ.ਆਰ. ਦਾ ਡਰਾਅ ਨਿਕਲਿਆ ਹੈ ਅਤੇ ਹੁਣ ਉਸ ਵੱਲੋਂ ਫਾਈਲ ਲਗਾਉਣ ’ਤੇ ਬਹੁਤ ਜਲਦ ਪੀ.ਆਰ. ਮਿਲ ਜਾਵੇਗੀ ਜਿਸ ਤੋਂ ਬਾਅਦ ਉਹ ਆਪਣਾ ਕੰਮ ਆਰੰਭ ਕਰਕੇ ਕਈਆਂ ਨੂੰ ਰੁਜ਼ਗਾਰ ਦੇਵੇਗਾ। ਉਨ੍ਹਾਂ ਦੱਸਿਆ ਕਿ ਕੀ ਪਤਾ ਸੀ ਕਿ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਹੈ। ਉਨ੍ਹਾਂ ਦੱਸਿਆ ਕਿ ਪਾਸਪੋਰਟ ਹੋਣ ਦੇ ਬਾਵਜੂਦ ਉਹ ਕੋਰੋਨਾ ਕਾਰਣ ਕੈਨੇਡਾ ਨੂੰ ਸਿੱਧੀਆਂ ਫਲਾਈਟਾਂ ਨਾ ਹੋਣ ਦੀ ਸੂਰਤ ਵਿਚ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕਦੇ ਅਤੇ ਨਾ ਹੀ ਅੰਤਿਮ ਰਸਮਾਂ ਵਿਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੱਸਾ ਪਹਿਲਾਂ ਕੈਨੇਡਾ ਸਰੀ ਰਹਿੰਦਾ ਸੀ ਅਤੇ ਹੁਣ ਉਹ ਨਾਲ ਲੱਗਦੇ ਇਕ ਪਿੰਡ ਵਿਚ ਆਪਣੇ ਦੋਸਤ ਦੇ ਘਰ ਰਹਿ ਰਿਹਾ ਸੀ ਜਿੱਥੇ ਉਹ ਜਦ ਸਵੇਰੇ ਬਾਥਰੂਮ ਗਿਆ ਤਾਂ ਉਸਦੇ ਕਾਫੀ ਸਮਾਂ ਬਾਹਰ ਨਾ ਆਉਣ ਦੀ ਸੂਰਤ ਵਿਚ ਜਦ ਉਨ੍ਹਾਂ ਬਾਥਰੂਮ ਦੇ ਦਰਵਾਜ਼ੇ ਦੀਆਂ ਕੁੰਡੀਆਂ ਪੱਟ ਕੇ ਵੇਖਿਆ ਤਾਂ ਜੱਸੇ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਚੱਲੇ ਘਸੁੰਨ-ਮੁੱਕੇ, ਪੱਗਾਂ ਲੱਥੀਆਂ

ਜੱਸੇ ਦੀ ਮਾਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਅਜਿਹਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਮ੍ਰਿਤਕ ਪੁੱਤਰ ਦੀਆਂ ਅੰਤਿਮ ਰਸਮਾਂ ਸਿਰਫ਼ ਲਾਈਵ ਹੀ ਵੇਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਹੱਥੋਂ ਬਾਜ਼ੀ ਖੁੱਸ ਗਈ ਹੈ, ਇਸ ਲਈ ਉਹ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਹੋਰ ਕੋਈ ਮੰਗ ਕਰਨ ਦੀ ਬਜਾਏ ਸਿਰਫ ਇਹੀ ਬੇਨਤੀ ਕਰਦੇ ਹਨ ਕਿ ਜਸਵਿੰਦਰ ਸਿੰਘ ਦੀਆਂ ਅਸਥੀਆਂ ਫ਼ਰੀਦਕੋਟ ਵਿਖੇ ਮੰਗਵਾਈਆਂ ਜਾਣ। ਦੁਖੀ ਪਰਿਵਾਰਕ ਮੁਖੀਆਂ ਨੇ ਕਿਹਾ ਕਿ ਹੁਣ ਉਹ ਆਪਣੀ ਨੂੰਹ ਅਤੇ ਪੋਤਰੀ ਵਿਚੋਂ ਹੀ ਜੱਸਾ ਵੇਖਣਗੇ ਅਤੇ ਇਨ੍ਹਾਂ ਦੀ ਦੇਖਭਾਲ ਬੇਟੀ ਵਾਂਗ ਕਰਨਗੇ।

ਇਹ ਵੀ ਪੜ੍ਹੋ : ਵਿਆਹ ਦੇ ਕੁੱਝ ਦਿਨਾਂ ਬਾਅਦ ਹੀ ਉਜਾੜੇ ਪਿਆ ਪਰਿਵਾਰ, ਨਵ-ਵਿਆਹੇ ਜੋੜੇ ਨੇ ਚੁੱਕਿਆ ਖੌਫ਼ਨਾਕ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh