ਅੱਗ ਵਰ੍ਹਾਉਂਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖ਼ਬਰ! ਇਸ ਗੰਭੀਰ ਸੰਕਟ ਦਾ ਡਰ

06/23/2021 2:02:48 PM

ਪਟਿਆਲਾ (ਪਰਮੀਤ) : ਜੂਨ ਮਹੀਨੇ ਅੱਗ ਵਰ੍ਹਾਉਂਦੀ ਗਰਮੀ ਦੌਰਾਨ ਪੰਜਾਬ ਵਾਸੀਆਂ ਲਈ ਬੁਰੀ ਖ਼ਬਰ ਹੈ ਕਿਉਂਕਿ ਪਸੀਨੇ ਛੁਡਾ ਰਹੀ ਇਸ ਗਰਮੀ ਦੇ ਸੀਜ਼ਨ ਦੌਰਾਨ ਸੂਬਾ ਵਾਸੀਆਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਲ 'ਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਲਿਮਟਿਡ (ਟਰਾਂਸਕੋ) ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਇੰਜੀਨੀਅਰਾਂ ਨੇ ਸਰਕਾਰੀ ਵਟਸਐਪ ਗਰੁੱਪ ਛੱਡ ਦਿੱਤੇ ਹਨ ਅਤੇ ਬਿਜਲੀ ਦੀ ਮੰਗ 12800 ਮੈਗਾਵਾਟ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ : ਐਨਕਾਊਂਟਰ 'ਚ ਮਾਰੇ 'ਜੈਪਾਲ ਭੁੱਲਰ' ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਦੁਬਾਰਾ ਕਰਵਾਇਆ ਗਿਆ ਸੀ ਪੋਸਟਮਾਰਟਮ

ਪੀ. ਐਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਮੈਨਜਮੈਂਟ ਨੂੰ 21 ਜੂਨ ਤੱਕ ਦਾ ਅਲਟੀਮੇਟਮ ਆਪਣੀਆਂ ਮੰਗਾਂ ਮਨਜ਼ੂਰ ਕਰਨ ਲਈ ਦਿੱਤਾ ਸੀ ਪਰ ਉਨ੍ਹਾਂ ਦਾ ਦਾਅਵਾ ਹੈ ਕਿ ਮੈਨਜਮੈਂਟ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਸ਼ਾਮ 5 ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਸਰਕਾਰੀ ਮੋਬਾਇਲ ਬੰਦ ਰੱਖ ਕੇ ਰੋਸ ਜਤਾ ਰਹੇ ਸੀ ਪਰ ਹੁਣ ਸਾਰੇ ਸਰਕਾਰੀ ਵਟਸਐਪ ਗਰੁੱਪ ਛੱਡ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ 10 ਦਿਨ ਦਾ ਸਮਾਂ ਹੋਰ ਦੇ ਦਿੱਤਾ ਸੀ ਪਰ ਮੈਨਜਮੈਂਟ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਇਹ ਵੀ ਪੜ੍ਹੋ : ਕਮੇਟੀ ਸਾਹਮਣੇ ਗੁੱਸੇ 'ਚ ਆਏ 'ਕੈਪਟਨ' ਬੋਲੇ, ਪੂਰੇ ਵਿਵਾਦ ਦੀ ਅਸਲ ਜੜ੍ਹ 'ਨਵਜੋਤ ਸਿੱਧੂ'

ਹੁਣ ਅਗਲੇ ਪੜਾਅ 'ਚ 25 ਜੂਨ ਨੂੰ ਸਾਰੇ ਇੰਜੀਨੀਅਰ ਆਪਣੇ ਸਰਕਾਰੀ ਮੋਬਾਇਲ ਸਿੰਮ ਕਾਰਡ ਜਮ੍ਹਾਂ ਕਰਵਾ ਦੇਣਗੇ। ਧੀਮਾਨ ਅਤੇ ਅਟਵਾਲ ਨੇ ਦੱਸਿਆ ਕਿ ਇੰਜੀਨੀਅਰ ਐਸੋਸੀਏਸ਼ਨ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਪੂਰਾ ਯਤਨ ਕਰੇਗੀ ਅਤੇ ਹਸਪਤਾਲਾਂ ਅਤੇ ਹੋਰ ਜ਼ੂਰਰੀ ਵਸਤੂਆਂ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇਗਾ। ਉਨ੍ਹਾਂ ਨੇ ਮੈਨਜਮੈਂਟ ਨੂੰ ਫਿਰ ਅਪੀਲ ਕੀਤੀ ਕਿ ਉਹ ਇੰਜੀਨੀਅਰਾਂ ਦੀਆਂ ਮੰਗਾਂ ਮੰਨ ਲਵੇ। ਇਸ ਦੌਰਾਨ ਸੂਬੇ 'ਚ ਬਿਜਲੀ ਦੀ ਮੰਗ 12832 ਮੈਗਾਵਾਟ 'ਤੇ ਪਹੁੰਚ ਗਈ। ਪੰਜਾਬ ਕੋਲ ਇਸ ਸਮੇਂ 13020 ਮੈਗਾਵਾਟ ਬਿਜਲੀ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ : ਪਟਿਆਲਾ ਪੁਲਸ ਦੀ ਵੱਡੀ ਕਾਰਵਾਈ, ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ਼,3 ਕਾਬੂ

ਅੰਦਾਜ਼ਾ ਹੈ ਕਿ ਅਗਲੇ ਦਿਨਾਂ 'ਚ ਮੰਗ 13000 ਮੈਗਾਵਾਟ ਪਾਰ ਕਰ ਜਾਵੇਗੀ। ਅਜਿਹੇ 'ਚ ਬਿਜਲੀ ਦਾ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਪੰਜਾਬ ਕੋਲ ਬਾਹਰੋਂ 7300 ਮੈਗਾਵਾਟ ਬਿਜਲੀ ਲੈਣ ਦੀ ਸਮਰੱਥਾ ਹੈ, ਜਦੋਂ ਕਿ ਆਪਣੀ ਪੈਦਾਵਾਰ 6420 ਮੈਗਾਵਾਟ ਹੈ। ਨਿੱਜੀ ਥਰਮਲਾਂ ਦੀ ਪੈਦਾਵਾਰ 3260 ਮੈਗਾਵਾਟ ਹੈ, ਜਿਸ ਨਾਲ ਤਲਵੰਡੀ ਸਾਬੋ ਦਾ 660 ਮੈਗਾਵਾਟ ਦਾ ਇਕ ਯੂਨਿਟ ਮਾਰਚ, 2021 ਤੋਂ ਬੰਦ ਪਿਆ ਹੈ। ਸਰਕਾਰੀ ਥਰਮਲਾਂ ਤੋਂ 1340 ਮੈਗਾਵਾਟ ਬਿਜਲੀ ਲਈ ਜਾ ਸਕਦੀ ਹੈ ਅਤੇ ਪਣ ਬਿਜਲੀ ਉਤਪਾਦਨ 1160.35 ਮੈਗਾਵਾਟ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Babita

This news is Content Editor Babita