ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਵਿਰੋਧ ''ਚ ਬਿਜਲੀ ਮੁਲਾਜ਼ਮਾਂ ਨੇ ਕੱਢੀ ਰੈਲੀ

12/23/2017 1:13:11 PM

ਸੁਲਤਾਨਪੁਰ ਲੋਧੀ (ਧੀਰ,ਧੰਜੂ)— ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਜੁਆਇੰਟ ਫੋਰਮ ਦੇ ਸੱਦੇ 'ਤੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਦੇ 110-110 ਮੈਗਾਵਾਟ ਦੇ ਯੂਨਿਟ ਪੱਕੇ ਤੌਰ 'ਤੇ 1 ਜਨਵਰੀ ਤੋਂ ਬੰਦ ਕਰਨ ਦੇ ਵਿਰੋਧ 'ਚ ਸਬ-ਡਿਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਸਬ-ਡਿਵੀਜ਼ਨ ਨੰ. 1 ਦੇ ਪ੍ਰਧਾਨ ਬਲਬੀਰ ਸਿੰਘ ਸੰਧੂ ਅਤੇ ਸਬ-ਡਿਵੀਜ਼ਨ ਨੰ. 2 ਦੇ ਪ੍ਰਧਾਨ ਬਲਬੀਰ ਸਿੰਘ ਸੰਧਾ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ ਤੇ ਸਰਕਾਰ ਦੇ ਇਸ ਫੈਸਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ 'ਤੇ ਜਰਨੈਲ ਸਿੰਘ ਪ੍ਰਧਾਨ ਸ਼ਹਿਰੀ ਮੰਡਲ ਇੰਜ., ਜਸਵੀਰ ਸਿੰਘ ਟੁਰਨਾ ਜੇ. ਈ., ਮਾਨ ਬਹਾਦਰ ਜੇ. ਈ., ਇੰਜੀ. ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਮਹਿੰਦਰ ਸਿੰਘ ਮੋਮੀ, ਜੁਆਇੰਟ ਸਕੱਤਰ, ਇੰਜੀ. ਦਰਸ਼ਨ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ, ਇੰਜੀ. ਗੁਰਪ੍ਰੀਤ ਸਿੰਘ ਸਕੱਤਰ ਸਬ ਡਵੀਜ਼ਨ ਨੰ. 1, ਮਹਿਲ ਸਿੰਘ, ਚਰਨਜੀਤ  ਕੁਮਾਰ, ਬਿਕਰਮਜੀਤ ਪ੍ਰਧਾਨ, ਹਰਜੀਤ ਸਿੰਘ ਸਕੱਤਰ, ਬਲਵਿੰਦਰ ਸਿੰਘ, ਇੰਜੀ. ਰਾਕੇਸ਼ ਕੁਮਾਰ ਜੇ. ਈ., ਇੰਜੀ. ਅਬਦੁੱਲ ਰਹਿਮਾਨ ਜੇ. ਈ.ਹਾਜ਼ਰ ਸਨ।