ਛੱਤ ''ਤੇ ਸੌਣ ਵਾਲੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ

07/09/2019 11:56:29 PM

ਡੇਰਾਬੱਸੀ,(ਅਨਿਲ): ਸ਼ਹਿਰ ਦੇ ਪਿੰਡ ਮੁਬਾਰਕਪੁਰ ਵਿਖੇ ਛੱਤ 'ਤੇ ਸੁੱਤੇ ਸੌਣ ਵਾਲੇ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੁੰਨਾ (45) ਵਾਸੀ ਉੱਤਰ ਪ੍ਰਦੇਸ਼ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮੁਬਾਰਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੰਨਾ (45) ਪਿੰਡ ਮੁਬਾਰਕਪੁਰ ਦੇ ਵਸਨੀਕ ਰਾਜ ਕੁਮਾਰ ਦੇ ਘਰ ਆਪਣੇ ਪਰਿਵਾਰ ਨਾਲ ਕਿਰਾਏ 'ਤੇ ਰਹਿੰਦਾ ਸੀ। ਰਾਜ ਕੁਮਾਰ ਦਾ ਘਰ ਬਿਜਲੀ ਦੀਆਂ ਤਾਰਾਂ ਹੇਠ ਬਣਿਆ ਹੋਇਆ ਹੈ।ਇਥੇ ਗਰਮੀ ਹੋਣ ਕਾਰਣ ਮੁੰਨਾ ਛੱਤ 'ਤੇ ਸੌਂਦਾ ਸੀ। ਬੀਤੀ ਰਾਤ ਉਹ ਜਦ ਨੂੰ ਵੀ ਉਹ ਛੱਤ 'ਤੇ ਸੁੱਤਾ ਪਿਆ ਸੀ, ਇਸ ਦੌਰਾਨ ਜਦ ਉਸ ਦੀ ਜਾਗ ਖੁੱਲੀ ਤਾਂ ਉਹ ਉੱਠਣ ਲੱÎਗਿਆ। ਜਿਸ ਕਾਰਨ ਉਹ ਅਚਾਨਕ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ ਤੇ ਕਰੰਟ ਲੱਗਣ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।