ਕੋਰੋਨਾ ਨਾਲ ਮਰੀ ਔਰਤ ਦੇ ਸੰਪਰਕ ''ਚ ਆਏ ਲੋਕਾਂ ''ਚੋਂ 6 ਦੀ ਪਹਿਲੀ ਰਿਪੋਰਟ ਆਈ ਨੈਗੇਟਿਵ

04/21/2020 1:14:56 PM

ਪਠਾਨਕੋਟ (ਠਾਕੁਰ) : ਪਠਾਨਕੋਟ 'ਚ ਕੋਰੋਨਾ ਵਾਇਰਸ ਨਾਲ ਮ੍ਰਿਤਕ ਬਜ਼ੁਰਗ ਔਰਤ ਦੇ ਸੰਪਰਕ 'ਚ ਆਏ ਪਾਜ਼ੇਟਿਵ ਲੋਕਾਂ 'ਚੋਂ 6 ਲੋਕਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਈ ਹੈ। ਇੱਥੇ ਇਹ ਦੱਸ ਦਈਏ ਕਿ ਮ੍ਰਿਤਕ ਔਰਤ ਨੂੰ ਮਿਲਾ ਕੇ ਕੁੱਲ 24 ਮਾਮਲੇ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਪਠਾਨਕੋਟ ਦੇ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ 23 ਲੋਕ ਦਾਖਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 24 ਘੰਟੇ ਦੇ ਬਾਅਦ ਨੈਗੇਟਿਵ ਆਏ 6 ਲੋਕਾਂ ਦੇ ਸੈਂਪਲ ਦੋਬਾਰਾ ਲਏ ਜਾਣਗੇ। ਜੇਕਰ ਦੋਬਾਰਾ ਇਨ੍ਹਾਂ ਦੇ ਸੈਂਪਲ ਨੈਗੇਟਿਵ ਪਾਏ ਜਾਂਦੇ ਹਨ ਤਾਂ ਮੰਨ ਲਿਆ ਜਾਵੇਗਾ ਕਿ ਇਹ ਲੋਕ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੇ ਹਨ। ਫਿਲਹਾਲ ਇਨ੍ਹਾਂ ਦਾ ਇਲਾਜ ਪਠਾਨਕੋਟ ਸਰਕਾਰੀ ਹਸਪਤਾਲ 'ਚ ਚੱਲਦਾ ਰਹੇਗਾ।

ਦੱਸ ਦਈਏ ਕਿ ਪਠਾਨਕੋਟ ਦੀ 30 ਸਾਲਾ ਔਰਤ ਦੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਮੌਤ ਹੋ ਗਈ ਸੀ। ਹਸਪਤਾਲ ਪ੍ਰਸ਼ਾਸਨ ਵਲੋਂ ਮਰੀਜ਼ ਦਾ ਕੋਰੋਨਾ ਵਾਇਰਸ ਸੰਬੰਧੀ ਟੈਸਟ ਕਰਵਾਉਣ ਲਈ ਸੈਂਪਲ ਲੈ ਕੇ ਸਰਕਾਰੀ ਮੈਡੀਕਲ ਕਾਲਜ ਦੀ ਲੈਬੋਰਟਰੀ 'ਚ ਭੇਜ ਦਿੱਤੇ ਗਏ ਹਨ। ਡਾਕਟਰਾਂ ਅਨੁਸਾਰ ਔਰਤ ਨੂੰ ਬੀਤੀ ਰਾਤ ਹੀ ਪਠਾਨਕੋਟ ਤੋਂ ਗੁਰੂ ਨਾਨਕ ਦੇਵ ਹਸਪਤਾਲ 'ਚ ਰੈਫਰ ਕੀਤਾ ਗਿਆ ਸੀ।

ਪਠਾਨਕੋਟ ਵਾਸੀਆਂ ਨੂੰ ਵਟਸਐਪ ਜ਼ਰੀਏ ਮਿਲਣਗੀਆਂ ਜ਼ਰੂਰੀ ਵਸਤਾਂ
ਜ਼ਿਲਾ ਪਠਾਨਕੋਟ 'ਚ ਆਨਲਾਈਨ ਆਰਡਰ ਦੀ ਸੁਵਿਧਾ ਨੂੰ ਹੋਰ ਆਸਾਨ ਕਰਨ ਲਈ ਇੱਕ ਵਟਸਐਪ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲਾ ਵਾਸੀ ਇਸ ਸਹੂਲਤ ਦਾ ਲਾਭ 70091-83954 ਨੰਬਰ 'ਤੇ ਵਟਸਐਪ ਪਲੇਟਫਾਰਮ ਦੀ ਵਰਤੋਂ ਕਰਕੇ ਲੈ ਸਕਦੇ ਹਨ। ਇਸ ਪ੍ਰਣਾਲੀ ਜ਼ਰੀਏ ਜ਼ਿਲੇ ਦੇ ਨਾਗਰਿਕ ਜ਼ਰੂਰੀ ਵਸਤਾਂ ਦੀਆਂ ਆਪਣੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਆਰਡਰ ਦੇ ਸਕਦੇ ਹਨ। ਜ਼ਰੂਰੀ ਵਸਤਾਂ ਸਬੰਧੀ ਨੋਡਲ ਅਧਿਕਾਰੀ ਡਾ. ਸੰਜੀਵ ਤਿਵਾੜੀ, ਜੋ ਕਿ ਵਣ ਮੰਡਲ ਅਧਿਕਾਰੀ ਪਠਾਨਕੋਟ 'ਚ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਣਾਲੀ ਲੋਕਾਂ ਲਈ ਡੋਰ-ਟੂ-ਡੋਰ ਸ਼ੁਰੂ ਕੀਤੀ ਸੁਵਿਧਾ ਨੂੰ ਹੋਰ ਆਸਾਨ ਬਣਾਏਗੀ। ਇਸ ਪ੍ਰਣਾਲੀ ਰਾਹੀਂ ਆਰਡਰ ਦੇਣ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਲੋਕ ਆਪਣੇ ਸਿਰਨਾਵੇਂ ਸਮੇਤ ਲੋੜੀਂਦੀਆਂ ਵਸਤਾਂ ਬਾਰੇ ਕਾਗਜ਼ 'ਤੇ ਲਿਖ ਕੇ ਫੋਟੋ ਖਿੱਚ ਕੇ ਜਾਂ ਟਾਈਪ ਕਰਕੇ ਵਟਸਐਪ 'ਤੇ ਭੇਜ ਸਕਦੇ ਹਨ। ਨਾਗਰਿਕ ਇਨ੍ਹਾਂ ਵਸਤਾਂ ਦੀ ਪ੍ਰਾਪਤੀ ਲਈ ਯੂ.ਪੀ. ਆਈ. ਜ਼ਰੀਏ ਜਾਂ ਕੈਸ਼ ਆਨ ਡਿਲਿਵਰੀ ਜਾਂ ਦੁਕਾਨ 'ਤੇ ਜਾ ਕੇ ਭੁਗਤਾਨ ਕਰ ਸਕਦੇ ਹਨ।  

Anuradha

This news is Content Editor Anuradha