ਲੁਧਿਆਣਾ ਤੋਂ ਜੰਮੂ ਗਿਆ ਵਿਅਕਤੀ ਆਇਆ ਪਾਜ਼ੇਟਿਵ, ਸਿਹਤ ਵਿਭਾਗ ਨੂੰ ਨਹੀਂ ਸੀ ਖਬਰ

03/30/2020 10:39:49 PM

ਲੁਧਿਆਣਾ, (ਸਹਿਗਲ)- ਇਕ ਵਿਅਕਤੀ ਲੁÎਧਿਆਣਾ ਤੋਂ ਯਾਤਰਾ ਕਰ ਕੇ ਜੰਮੂ 'ਚ ਜਾਂਚ ਦੌਰਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਪਰ ਇਸ ਦੀ ਦੇਰ ਸ਼ਾਮ ਤੱਕ ਲੁਧਿਆਣਾ ਸਿਹਤ ਵਿਭਾਗ ਨੂੰ ਕੋਈ ਖਬਰ ਨਹੀਂ ਸੀ। ਸੂਤਰਾਂ ਮੁਤਾਬਕ ਲੁਧਿਆਣਾ ਪੁਲਸ ਨੇ ਸੂਚਨਾ ਮਿਲਣ 'ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਰਸੂਲ ਦੇ ਨਾਲ-ਨਾਲ ਇਕ ਹੋਰ ਯਾਤਰੀ ਵੀ ਜਾਂਚ 'ਚ ਕੋਰੋਨਾ ਪਾਜ਼ੇਟਿਵ ਆਇਆ ਹੈ। ਰਸੂਲ ਕਿੰਨੇ ਲੋਕਾਂ ਦੇ ਸੰਪਰਕ 'ਚ ਆਇਆ ਇਸ ਦੀ ਸਿਹਤ ਵਿਭਾਗ ਕੋਲ ਕੋਈ ਸੂਚਨਾ ਨਹੀਂ ਹੈ। ਨਾ ਹੀ ਚੰਡੀਗੜ੍ਹ ਤੋਂ ਇਸ ਕੇਸ ਸਬੰਧੀ ਕੋਈ ਜਾਣਕਾਰੀ ਮਿਲੀ। ਸੰਪਰਕ ਕਰਨ 'ਤੇ ਸਿਵਲ ਸਰਜਨ ਡਾਕਟਰ ਬੱਗਾ ਜਾਣਕਾਰੀ ਲਈ ਮੁਹੱਈਆ ਨਹੀਂ ਸੀ।

Bharat Thapa

This news is Content Editor Bharat Thapa