ਸਾਵਧਾਨ! ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਪੌਂਗ ਬੰਨ੍ਹ ਦਾ ਪਾਣੀ (ਵੀਡੀਓ)

09/01/2019 3:29:43 PM

ਹੁਸ਼ਿਆਰਪੁਰ (ਅਮਰੀਕ ਕੁਮਾਰ) - ਹਿਮਾਚਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੌਂਗ ਬੰਨ੍ਹ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਪਾਣੀ ਦਾ ਪੱਧਰ ਵੱਧ ਕੇ 1385.75 ਤੱਕ ਪਹੁੰਚ ਗਿਆ ਹੈ। ਇਸ ਝੀਲ ’ਚ ਪਾਣੀ ਦੀ ਸ਼ਮਤਾ 1400 ਦੇ ਕਰੀਬ ਹੈ। ਦੱਸ ਦੇਈਏ ਕਿ ਸਨ 1988 ’ਚ ਪੌਂਗ ਬੰਨ੍ਹ ’ਚ ਪਾਣੀ ਦੀ ਮਾਤਰਾ ਵੱਧ ਜਾਣ ਕਾਰਨ ਇਸ ਦਾ ਪਾਣੀ ਪੰਜਾਬ ’ਚ ਛੱਡ ਦਿੱਤਾ ਗਿਆ ਸੀ। ਪਾਣੀ ਦੇ ਆਏ ਇਸ ਹੜ੍ਹ ਕਾਰਨ ਬਹੁਤ ਸਾਰਾ ਨੁਕਸਾਨ ਹੋ ਗਿਆ ਸੀ, ਜਿਸ ਨੂੰ ਦੇਖਦਿਆਂ ਹੋਏ ਹੁਣ ਪੌਂਗ ਬੰਨ੍ਹ ’ਚ 1390 ਤੱਕ ਪਾਣੀ ਸਟੋਰ ਕੀਤਾ ਜਾ ਰਿਹਾ ਹੈ।ਸਟੋਰ ਕੀਤਾ ਗਿਆ ਇਹ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ 5 ਫੁੱਟ ਹੇਠਾਂ ਹੈ। ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਮੁਕੇਰੀਆਂ, ਦਸੂਹਾ, ਟਾਂਡਾ ਤੇ ਹੋਰ ਖੇਤਰਾਂ ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਜੇਕਰ ਹਿਮਾਚਲ ’ਚ ਲਗਾਤਾਰ ਪੈ ਰਹੀ ਬਰਸਾਤ ਨਾ ਰੁਕੀ ਤਾਂ ਪੌਂਗ ਬੰਨ੍ਹ ’ਚ ਪਾਣੀ ਦਾ ਪੱਧਰ ਹੋਰ ਵੱਧ ਜਾਵੇਗਾ। ਦੂਜੇ ਪਾਸੇ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਹੜ੍ਹ ਦੇ ਖਤਰੇ ਨਾਲ ਨਿਪਟਣ ਲਈ ਉਹ ਪੂਰੀ ਤਰ੍ਹਾਂ ਤਿਆਰ ਹੈ।

rajwinder kaur

This news is Content Editor rajwinder kaur