ਛੱਪੜ ''ਚੋਂ ਲਾਸ਼ ਮਿਲਣ ਕਾਰਨ ਫੈਲੀ ਸਨਸਨੀ

01/25/2019 12:18:28 PM

ਗੋਰਾਇਆ (ਮੁਨੀਸ਼) : ਨੇੜਲੇ ਪਿੰਡ ਬੋਪਾਰਾਏ ਦੇ ਛੱਪੜ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਸਤਵਿੰਦਰ ਕੁਮਾਰ ਹੈਪੀ ਨੇ ਦੱਸਿਆ ਕਿ ਪਰਵਾਸੀ ਮਜ਼ਦੂਰ ਛੱਪੜ ਵੱਲ ਗਏ ਸਨ, ਜਿਨ੍ਹਾਂ ਨੇ ਪਾਣੀ 'ਚ ਹੱਥ ਦੇਖਿਆ ਤਾਂ ਉਨ੍ਹਾਂ ਵਲੋਂ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਲਾਸ਼ ਨੂੰ ਛੱਪੜ 'ਚੋਂ ਬਾਹਰ ਕੱਢਿਆ ਗਿਆ। 
ਪਾਣੀ ਵਿਚ ਰਹਿਣ ਕਾਰਨ ਲਾਸ਼ ਕਾਫੀ ਖ਼ਰਾਬ ਹੋ ਚੁੱਕੀ ਸੀ , ਜਿਸ ਦੀ ਸ਼ਨਾਖ਼ਤ ਵੀ ਨਹੀਂ ਹੋ ਸਕੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਿਲੌਰ 'ਚ ਰਖਵਾ ਦਿੱਤਾ ਹੈ।

Gurminder Singh

This news is Content Editor Gurminder Singh