ਪੋਲੀਥੀਨ ਦੇ ਪਾਊਚ ''ਚ ਦੁੱਧ ਦੀ ਪੈਕਿੰਗ ''ਤੇ ਪੀ. ਐੱਮ. ਓ. ਸਖਤ

11/02/2019 1:45:37 PM

ਚੰਡੀਗੜ੍ਹ (ਸਾਜਨ) : ਪ੍ਰਧਾਨ ਮੰਤਰੀ ਦਫਤਰ ਨੇ ਯੂ. ਟੀ. ਦੇ ਐਡਵਾਈਜ਼ਰ ਮਨੋਜ ਪਰਿਦਾ ਸਮੇਤ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਦੁੱਧ ਦੀ ਪੈਕਿੰਗ ਪੋਲੀਥੀਨ ਪਾਊਚ 'ਚ ਕਰਨ ਨੂੰ ਲੈ ਕੇ ਸਖਤ ਐਕਸ਼ਨ ਲੈਣ ਨੂੰ ਕਿਹਾ ਹੈ। ਇਸ ਸਬੰਧ 'ਚ ਚੰਡੀਗੜ੍ਹ ਕੀਕੀ ਸੈਕੰਡ ਇਨਿੰਗ ਐਸੋਸੀਏਸ਼ਨ ਨੇ ਪੀ. ਐੱਮ. ਓ. ਨੂੰ ਇਕ ਲੈਟਰ ਭੇਜਿਆ ਸੀ। ਐਸੋਸੀਏਸ਼ਨ ਵਲੋਂ ਕਿਹਾ ਗਿਆ ਸੀ ਕਿ ਪੰਜਾਬ, ਹਰਿਆਣਾ 'ਚ ਜੋ ਮਿਲਕ ਪਲਾਂਟ ਹਨ, ਉੱਥੇ ਦੁੱਧ ਦੀ ਪੈਕਿੰਗ ਪਲਾਸਟਿਕ ਦੇ ਪਾਊਚ 'ਚ ਹੋ ਰਹੀ ਹੈ, ਜਿਸ ਨੂੰ ਰੋਕਿਆ ਜਾਣਾ ਜ਼ਰੂਰੀ ਹੈ।

ਐਸੋਸੀਏਸ਼ਨ ਦੇ ਪੱਤਰ 'ਚ ਦੱਸਿਆ ਗਿਆ ਕਿ ਚੰਡੀਗੜ੍ਹ ਸਮੇਤ ਤਮਾਮ ਆਸ-ਪਾਸ ਦੇ ਏਰੀਆ 'ਚ ਦਿੱਲੀ ਦੀ ਮਦਰ ਡੇਅਰੀ, ਵੇਰਕਾ, ਵੀਟਾ, ਅਮੂਲ ਅਤੇ ਹੋਰ ਲੋਕਲ ਬਰਾਂਡ ਤੋਂ ਦੁੱਧ ਦੀ ਸਪਲਾਈ ਕੀਤੀ ਜਾਂਦੀ ਹੈ, ਇਨ੍ਹਾਂ ਸਾਰੇ ਬ੍ਰਾਂਡਾਂ ਦੀ ਸਪਲਾਈ ਰੋਜ਼ਾਨਾ ਪੋਲੀਥੀਨ ਦੀ ਪੈਕਿੰਗ 'ਚ ਹੁੰਦੀ ਹੈ। ਹਰ ਦਿਨ ਲੱਖਾਂ ਮਿਲਕ ਪਾਊਚ ਪਲਾਸਟਿਕ ਸਾਲਿਡ ਵੇਸਟ ਦੀ ਮਾਤਰਾ 'ਚ ਵਾਧਾ ਕਰ ਦਿੰਦੇ ਹਨ, ਜਿਸ ਨੂੰ ਰੀ-ਸਾਈਕਲ ਨਹੀਂ ਕੀਤਾ ਜਾ ਸਕਦਾ। ਦਿਨੋਂ-ਦਿਨੀ ਇਹ ਇਸਤੇਮਾਲ ਵਧਦਾ ਹੀ ਜਾ ਰਿਹਾ ਹੈ, ਜਿਸ 'ਤੇ ਰੋਕ ਲਾਉਣੀ ਜ਼ਰੂਰੀ ਹੈ। ਸਿੰਗਲ ਯੂਜ਼ ਪਲਾਸਟਿਕ 'ਤੇ ਕੰਟਰੋਲ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਇਹ ਮਿਲਕ ਪਲਾਂਟ ਸਿੱਧੂ ਮੂੰਹ ਚਿੜ੍ਹਾ ਰਹੇ ਹਨ। ਸਰਕਾਰ ਨੇ ਕੈਰੀ ਬੈਗ ਬੈਨ ਕਰ ਕੇ ਜ਼ੁਰਮਾਨਾ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਦੂਜੇ ਪਾਸੇ ਰੋਜ਼ਾਨਾ ਸਵੇਰੇ-ਸਵੇਰੇ ਲੱਖਾਂ ਪਾਲੀਥੀਨ ਮਿਲਕ ਪਾਊਚ 'ਚ ਸਾਨੂੰ ਦੁੱਧ ਪਰੋਸਿਆ ਜਾ ਰਿਹਾ ਹੈ।

Babita

This news is Content Editor Babita