ਦੀਵਾਲੀ ''ਤੇ ਇਸ ਸਾਲ ਪਿਛਲੀ ਵਾਰ ਨਾਲੋਂ ਵਧਿਆ ''ਪ੍ਰਦੂਸ਼ਣ''

11/09/2018 9:01:12 AM

ਚੰਡੀਗੜ੍ਹ (ਵਿਜੇ) : ਸੁਪਰੀਮ ਕੋਰਟ ਦੇ ਹੁਕਮਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚਲਾਏ ਗਏ 'ਅਵੇਅਰਨੈੱਸ' ਪ੍ਰੋਗਰਾਮ ਦੇ ਬਾਵਜੂਦ ਦੀਵਾਲੀ ਦੀ ਰਾਤ ਸ਼ਹਿਰ 'ਚ ਹਵਾ ਅਤੇ ਧੁਨੀ ਪ੍ਰਦੂਸ਼ਣ 'ਚ 2017 ਦੀ ਦੀਵਾਲੀ ਦੇ ਮੁਕਾਬਲੇ ਵਾਧਾ ਹੋਇਆ ਹੈ। 19 ਅਕਤੂਬਰ, 2017 'ਚ ਦੀਵਾਲੀ ਦੀ ਰਾਤ ਜਿੱਥੇ ਸੈਕਟਰ-22 'ਚ ਪੀ. ਐੱਮ.-10 ਦਾ ਪੱਧਰ 169 ਮਾਈਗ੍ਰੋਗ੍ਰਾਮਸ ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ ਸੀ, ਉੱਥੇ ਇਸ ਸਾਲ 7 ਨਵੰਬਰ ਨੂੰ ਦੀਵਾਲੀ ਦੀ ਰਾਤ ਇਹ ਪੱਧਰ ਵਧ ਕੇ 187 ਮਾਈਕ੍ਰੋਗ੍ਰਾਮਸ ਪ੍ਰਤੀ ਕਿਊਬਿਕ ਮੀਟਰ ਹੋ ਗਿਆ। 

ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਵਲੋਂ ਜਾਰੀ ਆਂਕੜਿਆਂ ਮੁਤਾਬਕ ਸੈਕਟਰ-17 'ਚ ਪੀ. ਐੱਮ.-10 97 ਸੀ, ਜਦੋਂ ਕਿ ਇਸਸਾਲ124 ਦਾ ਆਂਕੜਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ 2017 'ਚ ਪੰਜਾਬ ਇੰਜੀਨੀਅਰਿੰਗ ਕਾਲਜ ਸੈਕਟਰ-12 'ਚ ਲਾਈ ਗਈ ਮਸ਼ੀਨ ਤੋਂ ਪੀ. ਐੱਮ.-10 'ਚ 139 ਦਾ ਆਂਕੜਾ ਦਰਜ ਕੀਤਾ ਗਿਆ ਸੀ, ਪਰ ਸਾਰੇ ਦਾਅਵਿਆਂ ਦੇ ਬਾਵਜੂਦ-2018 'ਚ ਇਹ ਪੱਧਰ 158 ਤੱਕ ਪੁਹੰਚ ਗਿਆ।

Babita

This news is Content Editor Babita