ਰੋਡਵੇਜ਼ ਦੀਆਂ ਬੱਸਾਂ ਦੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ 'ਕੱਢੀ ਫੂਕ'

11/25/2019 10:21:21 PM

ਲੁਧਿਆਣਾ, (ਮੋਹਿਨੀ)— ਪੰਜਾਬ ਰੋਡਵੇਜ਼ ਵਿਭਾਗ ਹਮੇਸ਼ਾ ਸੁਰਖੀਆਂ 'ਚ ਹੀ ਰਹਿੰਦਾ ਹੈ ਕਿਉਂਕਿ ਵਿਭਾਗ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਤੇ ਮਨਮਰਜ਼ੀ ਕਾਰਣ ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ ਬਿਨਾਂ ਹੀ ਸੜਕਾਂ 'ਤੇ ਉਤਾਰ ਰਹੇ ਹਨ। ਇਕ ਪਾਸੇ ਜਿੱਥੇ ਆਰ. ਟੀ. ਏ. ਵਿਭਾਗ ਪ੍ਰਾਈਵੇਟ ਬੱਸਾਂ ਨੂੰ ਚੈੱਕ ਕਰ ਕੇ ਉਨ੍ਹਾਂ ਦੇ ਦਸਤਾਵੇਜ਼ ਘੱਟ ਪਾਏ ਜਾਣ 'ਤੇ ਚਲਾਨ ਕਰਦਾ ਹੈ, ਉੱਥੇ ਸਰਕਾਰੀ ਬੱਸਾਂ ਦੇ ਵੀ ਦਸਤਾਵੇਜ਼ ਪੂਰੇ ਨਾ ਹੋਣ 'ਤੇ ਚਲਾਨ ਕਟਵਾਉਣਾ ਪਿਆ।
ਲੁਧਿਆਣਾ ਤੋਂ ਦਿੱਲੀ ਜਾਣ ਵਾਲੀ ਬੱਸ ਨੂੰ ਦਿੱਲੀ 'ਚ ਲੱਗੇ ਨਾਕੇ ਦੌਰਾਨ ਦਿੱਲੀ ਪ੍ਰਦੂਸ਼ਣ ਬੋਰਡ ਨੇ 2 ਬੱਸਾਂ ਦੇ ਦਸਤਾਵੇਜ਼ ਚੈੱਕ ਕੀਤੇ, ਜਿਸ ਵਿਚ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਨਾ ਹੋਣ 'ਤੇ ਰੋਡਵੇਜ਼ ਵਿਭਾਗ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਕਰ ਕੇ ਚਲਾਨ ਕੱਟ ਦਿੱਤਾ ਅਤੇ ਬੱਸਾਂ ਨੂੰ ਜ਼ਬਤ ਕਰ ਲਿਆ, ਜਿਸ ਵਿਚ ਵਿਭਾਗ ਦੀ ਲਾਪਰਵਾਹੀ ਕਾਰਣ ਖਮਿਆਜ਼ਾ ਭੁਗਤਣਾ ਪਿਆ ਅਤੇ ਬੱਸ 'ਚ ਬੈਠੀਆਂ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ।

KamalJeet Singh

This news is Content Editor KamalJeet Singh