ਸਿਆਸੀ ਇਕੱਠ ''ਤੇ ਲੱਗੀ ਰੋਕ ਤੋਂ ਖ਼ਫ਼ਾ ਭਗਵੰਤ ਮਾਨ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ

07/16/2020 6:20:52 PM

ਸੰਗਰੂਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਕੈਪਟਨ ਅਮਰਿੰਦਰ ਸਿੰਘ 'ਤੇ ਰੱਜ ਕੇ ਵਰ੍ਹੇ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਾਬ੍ਹ ਨੇ ਧਰਨਿਆਂ ਤੇ ਵੀ ਪਾਬੰਦੀ ਲਗਾ ਦਿੱਤੀ ਹੈ ਅਤੇ ਮੰਗ ਪੱਤਰ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਕੈਪਟਨ ਸਾਬ੍ਹ ਤਾਲਾਬੰਦੀ ਦੀ ਆੜ ਲੈ ਕੇ ਆਪਣੀ ਸਰਕਾਰ ਨੂੰ ਬਚਾਉਣ 'ਚ ਲੱਗੇ ਹੋਏ ਹਨ। ਮਾਨ ਨੇ ਕਿਹਾ ਕਿ 3 ਮਹੀਨੇ ਦੀ ਤਾਲਾਬੰਦੀ ਦੌਰਾਨ ਮੁੱਖ ਮੰਤਰੀ ਨੇ ਕੀ ਕੀਤਾ ਹੈ? ਨਾ ਤਾਂ ਉਹ ਹਸਪਤਾਲਾਂ ਨੂੰ ਨਵੀਆਂ ਸਹੂਲਤਾਂ ਦੇ ਸਕੇ ਹਨ। ਨਿੱਤ ਦਿਨ ਲੈਬਾਂ ਦੇ ਘਪਲਿਆਂ, ਪੀ.ਪੀ.ਈ. ਕਿੱਟਾਂ ਦੇ ਘਪਲੇ ਨਿਕਲ ਕੇ ਸਾਹਮਣੇ ਆ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਫਾਰਮ ਹਾਊਸ 'ਤੇ ਬੈਠੇ ਕਿਨ੍ਹਾਂ ਦੀ ਸਲਾਹ ਲੈ ਰਹੇ ਹੋ ਇਸ ਤਾਂ ਦੱਸ ਦਿਓ। ਮਾਨ ਨੇ ਕਿਹਾ ਕਿ ਪੰਜਾਬ ਨੂੰ ਕੰਗਾਲ ਕਰਨ ਦਾ ਰੋਜ਼ ਕੋਈ ਨਾ ਕੋਈ ਨਵਾਂ ਫ਼ਰਮਾਨ ਆ ਜਾਂਦਾ ਹੈ।

ਇਹ ਵੀ ਪੜ੍ਹੋ:  ਮਾਰਕਿਟ ਕਮੇਟੀ ਚੇਅਰਮੈਨ ਦੀ ਤਾਜਪੋਸ਼ੀ 'ਚ ਇਕੱਠ ਕਰਨਾ ਪਿਆ ਮਹਿੰਗਾ, SDM ਤੇ DSP ਨੂੰ ਨੋਟਿਸ ਜਾਰੀ

ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਤੋਂ ਤਾਂ ਲੋਕਾਂ ਨੇ ਪਹਿਲਾਂ ਹੀ ਮੂੰਹ ਫੇਰ ਲਿਆ ਸੀ ਅਤੇ ਕੈਪਟਨ ਸਾਬ੍ਹ 2022 'ਚ ਤੁਸੀਂ ਕਿਹੜਾ ਮੂੰਹ ਲੈ ਕੇ  ਲੋਕਾਂ ਕੋਲੋਂ ਵੋਟ ਮੰਗੋਗੇ। ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸਨ ਜਿਵੇਂ ਘਰ-ਘਰ ਨੌਕਰੀ, ਸਮਾਰਟ ਫੋਨ, 2500 ਰੁਪਏ ਪੈਨਸ਼ਨ, 5 ਮਰਲਿਆਂ ਦੇ ਪਲਾਟ ਅਤੇ ਹੋਰ ਕਈ ਵਾਅਦਿਆਂ ਦਾ ਲੋਕ ਤੁਹਾਡੇ ਕੋਲੋਂ ਇਕੱਲੇ-ਇਕੱਲੇ ਦਾ ਹਿਸਾਬ ਮੰਗਣਗੇ ਤੇ ਫਿਰ ਤੁਹਾਡੇ ਕੋਲੋਂ ਹਿਸਾਬ ਨਹੀਂ ਦਿੱਤਾ ਜਾਣਾ। ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਦਿੱਲੀ 'ਚ ਕਾਂਗਰਸ ਦੀ ਪੇਸ਼ਕਾਰੀ ਜ਼ੀਰੋ ਹੈ। ਇਕ ਵੀ ਐੱਮ. ਐੱਲ.ਏ.ਕਾਂਗਰਸ ਦਾ ਨਹੀਂ ਹੈ। ਨਾ 2015 'ਚ ਸੀ ਨਾ 2020 'ਚ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਵੀ ਕਾਂਗਰਸ ਨੂੰ ਵੋਟਾਂ ਨਾ ਪਾਉਣ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਲੁੱਟ ਨੂੰ ਬੰਦ ਕਰ ਦਿਓ।  

ਇਹ ਵੀ ਪੜ੍ਹੋ: ਸੰਗਰੂਰ: ਬੇਰੁਜ਼ਗਾਰੀ ਦਾ ਆਲਮ, ਡਿਗਰੀਆਂ ਪਾਸ ਨੌਜਵਾਨ ਸਬਜ਼ੀਆਂ ਵੇਚਣ ਲਈ ਮਜਬੂਰ

Shyna

This news is Content Editor Shyna