ਪੁਲਸ ਮੁਲਾਜ਼ਮ ਦੀ ਬੇਟੇ ਦੀ ਸ਼ਰਮਨਾਕ ਕਰਤੂਤ, ਪਹਿਲਾਂ ਲੜਕੀ ਦੀ ਬਣਾਈ ਅਸ਼ਲੀਲ ਵੀਡੀਓ ਅਤੇ ਫਿਰ... (ਵੀਡੀਓ)

02/21/2017 7:11:18 PM

ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਨੇ ਇਕ ਪੁਲਸ ਮੁਲਾਜ਼ਮ ਦੇ ਪੁੱਤਰ ਖਿਲਾਫ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਪੀੜਤਾ ਅਜਨਾਲਾ ਦੇ ਬਲ ਸਿਕੰਦਰ ਪਿੰਡ ਵਿਚ ਬਾਊ ਸਿੰਘ ਨਾਮਕ ਵਿਅਕਤੀ ਦੇ ਖੇਤਾਂ ''ਚ ਕੰਮ ਕਰਦੀ ਸੀ ਜਿੱਥੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਪੀੜਤਾ ਮੁਤਾਬਕ ਮੁਲਜ਼ਮ ਨੇ ਪਹਿਲਾਂ ਉਸ ਦੀ ਮੋਬਾਇਲ ਵਿਚ ਅਸ਼ਲੀਲ ਵੀਡੀਓ ਬਣਾ ਲਈ ਅਤੇ ਅਸ਼ਲੀਲ ਵੀਡੀਓ ਦਾ ਡਰਾਵਾ ਦੇ ਕੇ ਲਗਭਗ 6 ਮਹੀਨੇ ਤਕ ਉਸ ਨਾਲ ਇਹ ਘਿਨੌਣਾ ਕੰਮ ਕਰਦਾ ਰਿਹਾ। ਪੀੜਤਾ ਨੇ ਦੱਸਿਆ ਕਿ ਬਾਊ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਪੁਲਸ ਮੁਲਾਜ਼ਮ ਦਾ ਬੇਟਾ ਹੈ ਅਤੇ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਉਧਰ ਪੁਲਸ ਦਾ ਕਹਿਣ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਆਖਿਰ ਹੁਣ ਦੇਖਣਾ ਇਹ ਹੋਵੇਗਾ ਕਿ ਮੁਲਜ਼ਮ ਨੂੰ ਪੁਲਸ ਕਦੋਂ ਤਕ ਗ੍ਰਿਫਤਾਰ ਕਰਨ ਵਿਚ ਕਾਮਯਾਬ ਹੁੰਦੀ ਹੈ।

Gurminder Singh

This news is Content Editor Gurminder Singh