ਗੁਰਦਾਸਪੁਰ: ਨਾਜਾਇਜ਼ ਪਟਾਕਿਆਂ ਨਾਲ ਭਰੇ ਗੁਦਾਮ ’ਤੇ ਪੁਲਸ ਨੇ ਮਾਰਿਆ ਛਾਪਾ, ਮਾਲਕ ਗ੍ਰਿਫ਼ਤਾਰ

09/26/2022 1:03:45 PM

ਗੁਰਦਾਸਪੁਰ (ਵਿਨੋਦ) : ਸਿਟੀ ਪੁਲਸ ਗੁਰਦਾਸਪੁਰ ਨੇ ਮਾਈ ਦੇ ਮੰਦਰ ਦੇ ਸਾਹਮਣੇ ਹਨੀ ਵਪਾਰੀ ਦੀ ਦੁਕਾਨ ਦੇ ਪਿੱਛੇ ਗਲੀ ’ਚ ਬਣੇ ਗੋਦਾਮ ਵਿਚ ਛਾਪਾ ਮਾਰ ਕੇ ਉਥੋਂ ਲੱਖਾਂ ਰੁਪਏ ਦੇ ਪਟਾਕੇ ਬਰਾਮਦ ਕੀਤੇ ਹਨ। ਵੱਡੀ ਗਿਣਤੀ ’ਚ ਬਰਾਮਦ ਹੋਏ ਉਕਤ ਪਟਾਕਿਆਂ ਨੂੰ ਬਿਨਾਂ ਕਿਸੇ ਹਿਸਾਬ-ਕਿਤਾਬ ਦੇ ਰੱਖਿਆ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ : ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ

ਇਸ ਸਬੰਧੀ ਥਾਣਾ ਸਿਟੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਨੀ ਵਪਾਰੀ ਦੇ ਗੋਦਾਮ ’ਚ ਲੱਖਾਂ ਰੁਪਏ ਦੇ ਨਾਜਾਇਜ਼ ਪਟਾਕੇ ਪਏ ਹੋਏ ਹਨ। ਵਪਾਰੀ ਨੇ ਪਟਾਕੇ ਰੱਖਣ ਦੇ ਸਬੰਧ ’ਚ ਕਿਸੇ ਵੀ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਨਹੀਂ ਲਈ ਹੈ, ਜਦੋਂ ਕਿ ਪੰਜਾਬ ’ਚ ਪਟਾਕਿਆਂ ’ਤੇ ਵੈਸੇ ਵੀ ਪਾਬੰਦੀ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਗੋਦਾਮ ’ਤੇ ਛਾਪੇਮਾਰੀ ਕਰ ਕੇ ਉਥੇ ਰੱਖੇ ਪਟਾਕੇ ਬਰਾਮਦ ਕੀਤੇ ਹਨ ਅਤੇ ਗੋਦਾਮ ਨੂੰ ਸੀਲ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਪੁਲਸ ਅਧਿਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਪਟਾਕਾ ਕਿੱਥੋਂ ਲਿਆਂਦਾ ਗਿਆ ਅਤੇ ਇਸ ਗੋਦਾਮ ਤੱਕ ਕਿਵੇਂ ਪਹੁੰਚਿਆ। ਇਸ ਸਬੰਧੀ ਰੋਹਿਤ ਮਹਾਜਨ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਸ ਦੁਕਾਨਦਾਰ ਨੂੰ ਪਹਿਲਾਂ ਵੀ ਇਕ ਵਾਰ ਫੜਿਆ ਗਿਆ ਸੀ ਅਤੇ ਉਦੋਂ ਵੀ ਭਾਰੀ ਮਾਤਰਾ ’ਚ ਪਟਾਕੇ ਬਰਾਮਦ ਕੀਤੇ ਗਏ ਸਨ।
 

rajwinder kaur

This news is Content Editor rajwinder kaur