ਪੁਲਸ ਹੱਥ ਲੱਗੀ ਵੱਡੀ ਸਫਲਤਾ : 10 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ

03/18/2018 3:59:33 PM

ਖੰਨਾ (ਵਿਪਨ) - ਖੰਨਾ ਪੁਲਸ ਵਲੋਂ ਮਿਜ਼ੋਰਮ ਤੋਂ ਆਈ ਇਕ ਲੜਕੀ ਤੇ ਉਸ ਦੇ ਸਾਥੀ ਨੂੰ 2 ਕਿੱਲੋ ਹੈਰੋਇਨ ਤੇ ਕਾਰ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਣਜੀਤ ਸਿੰਘ, ਉਪ ਪੁਲਸ ਕਪਤਾਨ (ਆਈ) ਖੰਨਾ, ਥਾਣੇਦਾਰ ਅਵਤਾਰ ਸਿੰਘ ਸੀ. ਆਈ. ਏ ਸਟਾਫ ਖੰਨਾ ਦੇ ਥਾਣੇਦਾਰ ਸੁਰਜੀਤ ਸਿੰਘ ਦੀ ਪੁਲਸ ਪਾਰਟੀ ਨੇ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਚੈਕਿੰਗ ਸਬੰਧੀ ਲਈ ਪ੍ਰੀਸਟਨ ਮਾਲ ਜੀ. ਟੀ ਰੋਡ ਖੰਨਾ ਪਿੰਡ ਅਲੌੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ ।ਇਸੇ ਦੌਰਾਨ ਸ਼ਾਮ ਕਰੀਬ 4ਵਜੇ ਗੋਬਿੰਦਗੜ ਵਾਲੇ ਪਾਸਿਓ ਇਕ ਕਾਰ ਨੰਬਰੀ ਡੀ. ਐੱਲ. 10. ਸੀ. ਈ -5941 ਮਾਰਕਾ ਇਟੋਸ  ਆਉਂਦੀ ਦਿਖਾਈ ਦਿੱਤੀ ।ਪੁਲਸ ਨੇ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਇਕ ਨੌਜਵਾਨ ਲੜਕੇ ਅਤੇ ਲੜਕੀ ਕੋਲੋਂ 2 ਕਿੱਲੋਂ  ਹੈਰੋਇਨ ਬਰਾਮਦ ਹੋਈ, ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ ਤਕਰੀਬਨ 10 ਕਰੋੜ ਹੈ ।ਪੁਲਸ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਦੀ ਪਛਾਣ ਰਾਜ ਕੁਮਾਰ ਸਕਸੈਨਾ ਪੁੱਤਰ ਕੈਲਾਸ਼ ਚੰਦਰ ਵਾਸੀ ਈਸਟ ਸਗਰਪੁਰ ਨਵੀ ਦਿੱਲੀ ਅਤੇ ਨੌਜਵਾਨ ਲੜਕੀ ਦੀ ਪਹਿਚਾਣ ਲਾਸੋਂ ਵਨਲੀ ਨਿਊ ਲੂਮ ਪੁੱਤਰੀ ਰੋਅਲ ਖੇਮਾ ਵਾਸੀ ਚੂਰਲ ਟਾਊਨ ਮਿਜ਼ੋਰਮ ਵਜੋਂ ਹੋਈ ਹੈ।
ਪੁਲਸ ਨੇ ਦੋਵਾਂ ਖਿਲਾਫ ਐੱਨ. ਡੀ. ਪੀ. ਐੱਸ ਐਕਟ ਤਹਿਤ ਥਾਣਾ ਸਦਰ ਖੰਨਾ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।   
ਇਸ ਸਬੰਧੀ ਐੱਸ. ਐੱਸ. ਪੀ ਮਾਹਲ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਥਿਤ ਦੋਸ਼ੀ ਰਾਜ ਸਕਸੈਨਾ ਅਤੇ ਲਾਸੋਂ  ਵਨਲੀ ਨਿਊ ਲੂਮ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦਿੱਲੀ ਤੋਂ ਵੱਡੇ ਪੱਧਰ 'ਤੇ ਹੈਰੋਇਨ ਲਿਆ ਕੇ ਪੰਜਾਬ ਵਿਚ ਵੱਖ-ਵੱਖ  ਥਾਵਾਂ 'ਤੇ  ਨਸ਼ੇ ਦੀ ਤਸਕਰੀ ਕਰਦੇ ਹਨ ਤੇ ਉਨ੍ਹਾਂ ਨੇ ਇਹ 2 ਕਿੱਲੋ  ਹੈਰੋਇਨ ਵੀ ਜਲੰਧਰ ਅਤੇ ਨਾਭਾ ਵਿਖੇ ਸਪਲਾਈ ਕਰਨੀ ਸੀ।