ਜਲਾਲਾਬਾਦ ''ਚ ਪੁਲਸ ਨੇ ਭੂੰਡ ਆਸ਼ਕਾਂ ਨੂੰ ਪਾਈਆਂ ਭਾਜੜਾਂ

05/25/2017 5:58:39 PM

ਜਲਾਲਾਬਾਦ (ਨਿਖੰਜ) : ਜ਼ਿਲਾ ਪੁਲਸ ਕਪਤਾਨ ਦੇ ਨਿਰਦੇਸ਼ਾਂ ਅਨੁਸਾਰ ਵੀਰਵਾਰ ਨੂੰ ਜਲਾਲਾਬਾਦ ਦੇ ਡੀ.ਐਸ.ਪੀ.ਅਸ਼ੋਕ ਸਰਮਾ ਨੇ ਭਾਰੀ ਪੁਲਸ ਫੋਰਸ ਦੇ ਨਾਲ ਪੂਰੇ ਸ਼ਹਿਰ ਅੰਦਰ ਭੂੰਡ ਆਸ਼ਕਾਂ ਨੂੰ ਨੱਥ ਪਾਉਣ ਲਈ ਸ਼ਹਿਰ ਦੇ ਬਾਜ਼ਾਰਾਂ ''ਚ ਫਲੈਗ ਮਾਰਚ ਕਰਕੇ 2 ਦਰਜਨ ਦੇ ਕਰੀਬ ਮਨਚਲਿਆਂ ਨੂੰ ਕਾਬੂ ਕੀਤਾ। ਪੁਲਸ ਵੱਲੋਂ ਉਕਤ ਨੂੰ ਸਖਤ ਤਾੜਨਾ ਤੋਂ ਬਾਅਦ ਛੱਡ ਦਿੱਤਾ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਡੀ.ਐਸ.ਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਅੰਦਰ ਨੌਜਵਾਨ ਬਿੰਨਾਂ ਨੰਬਰੀ ਮੋਟਰਸਾਈਕਲਾਂ, ''ਤੇ ਗਲੀਆਂ ਮੁਹੱਲਿਆਂ, ਸਕੂਲਾਂ, ਕਾਲਜਾਂ , ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਥਾਵਾਂ ''ਤੇ ਸਾਰਾ ਦਿਨ ਗੇੜੇ ਮਾਰਦੇ ਰਹਿੰਦੇ ਹਨ, ਜਿਸ ਕਾਰਨ ਲੜਕੀਆਂ ਦਾ ਵੀ ਘਰ ਵਿਚੋਂ ਨਿਕਲਣਾ ਮੁਸ਼ਕਲ ਹੋ ਚੁੱਕਾ ਸੀ।
ਉਨ੍ਹਾਂ ਕਿਹਾ ਕਿ ਮਨਚਲਿਆਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਵੀਰਵਾਰ ਨੂੰ ਥਾਣਾ ਸਿਟੀ ਪੁਲਸ, ਥਾਣਾ ਸਦਰ ਪੁਲਸ ਅਤੇ ਨਾਲ ਲੱਗਦੀਆਂ ਚੌਕੀਆਂ ਦੀ ਫੋਰਸ ਨੂੰ ਨਾਲ ਲੈ ਕੇ ਆਸ਼ਕਾਂ ਖਿਲਾਫ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।

Gurminder Singh

This news is Content Editor Gurminder Singh