ਹੁਸ਼ਿਆਰਪੁਰ ਵਿਖੇ ਭੰਗੀ ਚੋਅ ''ਚੋਂ 22 ਸਾਲਾ ਨੌਜਵਾਨ ਦੀ ਖ਼ੂਨ ਨਾਲ ਲਥਪਥ ਮਿਲੀ ਲਾਸ਼, ਫੈਲੀ ਸਨਸਨੀ

11/13/2021 11:12:58 AM

ਹੁਸ਼ਿਆਰਪੁਰ (ਰਾਕੇਸ਼)- ਭੰਗੀ ਚੋਅ ’ਚੋਂ ਪੁਲਸ ਨੂੰ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਸੜਕ ਦੇ ਦੋਵਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਨੌਜਵਾਨ 2 ਦਿਨ ਤੋਂ ਲਾਪਤਾ ਸੀ, ਜਿਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੀ ਹੋਈ ਸੀ। ਪੁਲਸ ਨੇ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਸਥਾਨ ’ਤੇ ਪੁੱਜੇ ਡੀ. ਐੱਸ. ਪੀ. ਸਿਟੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਸਵੇਰੇ ਸੂਚਨਾ ਮਿਲੀ ਕਿ ਭੰਗੀ ਚੋਅ ’ਚ ਇਕ ਨੌਜਵਾਨ ਖ਼ੂਨ ਨਾਲ ਲਥਪਥ ਪਿਆ ਹੈ। ਕੁਝ ਦੂਰੀ ’ਤੇ ਇਕ ਦੋਪਹੀਆ ਵਾਹਨ ਵੀ ਖੜ੍ਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਆਰਿਆਨ (22) ਪੁੱਤ ਹੰਸਰਾਜ ਹੰਸ ਨਿਵਾਸੀ ਹਰਿ ਨਗਰ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸਿੱਖ ਧਾਰਮਿਕ ਜਥੇਬੰਦੀਆਂ ਨੂੰ DGP ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਬੇਅਦਬੀ ਮਾਮਲਿਆਂ ’ਚ ਇਨਸਾਫ਼ ਮਿਲਣ ਦਾ ਭਰੋਸਾ

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਰਿਆਨ 10 ਨਵੰਬਰ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਬਾਹਰ ਤੋਂ ਕੁਝ ਖਾਣ-ਪੀਣ ਜਾ ਰਿਹਾ ਹੈ ਪਰ ਉਹ ਵਾਪਸ ਘਰ ਨਹੀਂ ਆਇਆ। ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ। ਪੁਲਸ ਨੇ ਇਸ ਸਬੰਧੀ ਸੂਚਨਾ ਵੱਖ-ਵੱਖ ਥਾਣਿਆਂ ’ਚ ਦਿੱਤੀ ਸੀ ਪਰ ਸ਼ੁੱਕਰਵਾਰ ਨੂੰ ਭੰਗੀ ਚੋਅ ’ਚੋਂ ਬਰਾਮਦ ਲਾਸ਼ ਦੀ ਪਛਾਣ ਲਾਪਤਾ ਨੌਜਵਾਨ ਆਰਿਆਨ ਵਜੋਂ ਹੋਈ।

ਇਹ ਵੀ ਪੜ੍ਹੋ: ਦਸੂਹਾ 'ਚ ਵੱਡੀ ਵਾਰਦਾਤ, ਪੁਜਾਰੀ ਨੇ ਰੋਟੀ ਦੇਣ ਤੋਂ ਕੀਤਾ ਇਨਕਾਰ ਤਾਂ ਨੌਜਵਾਨ ਨੇ ਕਰ 'ਤਾ ਕਤਲ

ਆਰਿਅਨ ਦੇ ਪਿਤਾ ਹੰਸਰਾਜ ਹੰਸ ਨੇ ਪੁਲਸ ਨੂੰ ਦੱਸਿਆ ਕਿ ਆਰਿਅਨ ਬੁੱਧਵਾਰ ਸਾਢੇ ਤਿੰਨ ਵਜੇ ਘਰ ਵਿਚ ਇਹ ਕਹਿ ਕੇ ਗਿਆ ਸੀ ਕਿ ਉਹ ਬਾਜ਼ਾਰ ਵੱਲ ਜਾ ਰਿਹਾ ਹੈ। ਸ਼ਾਮ ਤੋਂ ਬਾਅਦ ਆਰਿਅਨ ਫ਼ੋਨ ਵੀ ਨਹੀਂ ਚੁੱਕ ਰਿਹਾ ਸੀ। ਰਾਤ 10 ਵਜੇ ਤੋਂ ਬਾਅਦ ਉਸ ਦਾ ਫ਼ੋਨ ਬੰਦ ਆਉਣ ਲੱਗਾ। ਇਸ ਦੇ ਚੱਲਦਿਆਂ ਵੀਰਵਾਰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਪਰਿਵਾਰ ਨੇ ਦੱਸਿਆ ਕਿ ਆਰਿਅਨ ਦੇ ਗਲੇ ਵਿਚੋਂ 4 ਤੋਲੇ ਦੇ ਸੋਨੇ ਦੇ ਚੇਨ ਅਤੇ ਉਂਗਲੀ ਵਿਚੋਂ ਡਾਇਮੰਡ ਦੀ ਅਗੂੰਠੀ ਅਤੇ ਫ਼ੋਨ ਵੀ ਗਾਇਬ ਹੈ। ਪੁਲਸ ਨੂੰ ਘਟਨਾ ਵਾਲੇ ਸਥਾਨ ਤੋਂ ਪਾਣੀ ਦੀਆਂ ਦੋ ਬੋਤਲਾਂ ਮਿਲੀਆਂ ਹਨ। ਡੀ. ਐੱਸ. ਪੀ. ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਸ ਇਸ ਨੂੰ ਮਰਡਰ ਮਨ ਕੇ ਚੱਲ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਚੱਲੇਗਾ ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਬਣਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਪੂਰਥਲਾ ਦੇ ਪਿੰਡ ਸੁੰਨੜਵਾਲ ਦੇ ਨੌਜਵਾਨ ਦੀ ਮਨੀਲਾ 'ਚ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri