ਹੁਸ਼ਿਆਰਪੁਰ: ਪੁਲਸ ਐਨਕਾਊਂਟਰ ''ਚ ਇਕ ਗੈਂਗਸਟਰ ਢੇਰ, ਦੂਜਾ ਗ੍ਰਿਫਤਾਰ (ਵੀਡੀਓ)

03/09/2020 6:57:37 PM

ਹੁਸ਼ਿਆਰਪੁਰ/ਮਾਹਿਲਪੁਰ (ਅਮਰੀਕ)— ਮਾਹਿਲਪੁਰ ਨੇੜੇ ਉਸ ਸਮੇਂ ਮਾਹੌਲ ਤਣਾਅਪੁਰਨ ਹੋ ਗਿਆ ਜਦੋਂ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋ ਗਈ। ਇਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਵੀ ਮਿਲੀ ਹੈ। ਪੁਲਸ ਸੂਤਰਾਂ ਅਨੁਸਾਰ ਕਪੂਰਥਲਾ ਦੇ ਗੈਂਗਸਟਰ ਵਰਿੰਦਰ ਸ਼ੂਟਰ ਇਸ ਐਨਕਾਊਂਟਰ 'ਚ ਮਾਰਿਆ ਗਿਆ ਹੈ।ਪੱਤਰਕਾਰਾਂ ਨੂੰ ਮੌਕੇ 'ਤੇ ਨਹੀਂ ਜਾਣ ਦਿਤਾ ਜਾ ਰਿਹਾ। ਨਵਾਂਸ਼ਹਿਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ। ਉਥੇ ਹੀ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਐਨਕਾਊਂਟਰ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਐਨਕਾਊਂਟਰ ਦੇਰ ਰਾਤ  ਕੀਤਾ ਗਿਆ।

ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਉਰਫ ਜੱਟਾ ਪੁੱਤਰ ਲਖਵਿੰਦਰ ਸਿੰਘ ਵਾਸੀ ਗੋਬਿੰਦਪੁਰ ਲੋਹਗੜ੍ਹ ਥਾਣਾ ਮਤਿਪੁਰ ਜ਼ਿਲਾ ਜਲੰਧਰ ਵਜੋਂ ਹੋਈ ਹੈ। ਉਥੇ ਹੀ ਇਕ ਮੁਕਾਬਲੇ ਦੌਰਾਨ ਇਕ ਗੈਂਗਸਟਰ ਫਰਾਰ ਹੋ ਗਿਆ ਜੋਕਿ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਉੱਪਲ ਜਗੀਰ ਥਾਣਾ ਨੂਰਮਹਿਲ ਦਾ ਰਹਿਣ ਵਾਲਾ ਹੈ।

ਮਿਲੀ ਜਾਣਕਾਰੀ ਮੁਤਾਬਕ ਥਾਣਾ ਮਾਹਿਲਪੁਰ ਦੇ ਐੱਸ. ਆਈ. ਕੁਲਦੀਪ ਸਿੰਘ ਨੇ ਇਤਲਾਹ ਮਿਲੀ ਕਿ ਸੀ. ਆਈ. ਏ. ਸਟਾਫ ਐੱਸ. ਬੀ. ਐੱਸ. ਨਗਰ ਦੀ ਪੁਲਸ ਪਾਰਟੀ ਨੇ ਐੱਫ. ਸੀ. ਆਈ. ਗੋਦਾਮ ਨੇੜੇ ਰੇਡ ਕੀਤੀ ਸੀ, ਜਿਸ ਦੌਰਾਨ ਕੋਠੀ 'ਚ ਲੁਕੇ ਨੌਜਵਾਨਾਂ ਵੱਲੋਂ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਕਾਰਵਾਈ ਦੌਰਾਨ ਪੁਲਸ ਮੁਕਾਬਲੇ 'ਚ ਵਰਿੰਦਰ ਸਿੰਘ ਉਰਫ ਸ਼ੂਟਰ ਗੈਂਗਸਟਰ ਪੁੱਤਰ ਰਾਮ ਲਾਲ ਵਾਸੀ ਪਿੰਡ ਨੰਦੋਕੀ ਥਾਣਾ ਸਦਰ ਕਪੂਰਥਲਾ ਦਾ ਮਾਰਿਆ ਗਿਆ ਜਦਕਿ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਇਕ ਗੈਂਗਸਰ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਉਥੋਂ ਫਰਾਰ ਹੋ ਗਿਆ।


ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ ਕਰਨ ਦੀ ਫਿਰਾਕ 'ਚ 3 ਬਦਮਾਸ਼ ਵਿਦੇਸ਼ੀ ਹਥਿਆਰਾਂ ਸਣੇ ਗ੍ਰਿਫਤਾਰ

shivani attri

This news is Content Editor shivani attri