ਲੈਪਟਾਪ ਚੋਰੀ ਕਰਨ ਵਾਲਾ ਪੁਲਸ ਦਾ ਡਿਸਮਿਸ ਮੁਲਾਜ਼ਮ ਗ੍ਰਿਫਤਾਰ

08/12/2017 6:27:33 AM

ਅੰਮ੍ਰਿਤਸਰ,   (ਜ. ਬ.)-  ਬਠਿੰਡਾ ਤੋਂ ਅੰਮ੍ਰਿਤਸਰ ਪੁੱਜੀ ਬੱਸ ਦੇ ਰੈਕ 'ਚੋਂ ਲੈਪਟਾਪ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਥਾਣਾ ਰਾਮਬਾਗ ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਬੱਸ ਰਾਹੀਂ ਅੰਮ੍ਰਿਤਸਰ ਪੁੱਜਾ ਅਤੇ ਬੱਸ ਅੱਡੇ ਨੇੜੇ ਪੁੱਜਦਿਆਂ ਹੀ ਰੈਕ ਵਿਚ ਪਿਆ ਉਸ ਦਾ ਬੈਗ ਜਿਸ ਵਿਚ ਲੈਪਟਾਪ ਤੋਂ ਇਲਾਵਾ ਏ. ਟੀ. ਐੱਮ., ਆਧਾਰ ਕਾਰਡ ਤੇ ਪੈਨ ਕਾਰਡ ਸੀ, ਕਿਸੇ ਅਣਪਛਾਤੇ ਨੇ ਚੋਰੀ ਕਰ ਲਿਆ।
ਪੁਲਸ ਨੇ ਮਾਮਲਾ ਦਰਜ ਕਰ ਕੇ ਕੀਤੀ ਜਾਂਚ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਬੰਟੀ ਪੁੱਤਰ ਅਮਰੀਕ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕਰ ਕੇ ਚੋਰੀ ਕੀਤਾ ਬੈਗ ਬਰਾਮਦ ਕਰ ਲਿਆ। ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਥਾਣਾ ਰਾਮਬਾਗ ਮੁਖੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਇਹ ਮੁਲਜ਼ਮ ਆਈ. ਆਰ. ਬੀ. ਦਾ ਡਿਸਮਿਸ ਮੁਲਾਜ਼ਮ ਹੈ ਅਤੇ ਪਹਿਲਾਂ ਵੀ ਇਸ ਖਿਲਾਫ ਕਈ ਮਾਮਲੇ ਦਰਜ ਹਨ।