ਪਤਨੀ ਨੂੰ ਕਤਲ ਕਰਨ ਵਾਲਾ ਪਤੀ ਨਹੀਂ ਆਇਆ ਪੁਲਸ ਹੱਥ

01/19/2018 4:00:38 PM

ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) : ਬੀਤੇ ਦਿਨੀਂ ਪਿੰਡ ਚੱਕ ਸ਼ੇਰੇਵਾਲਾ ਵਿਖੇ ਆਪਣੀ ਪਤਨੀ ਪਵਨਦੀਪ ਕੌਰ ਨੂੰ ਕਤਲ ਕਰਨ ਵਾਲੇ ਅਜੇ ਕੁਮਾਰ ਦੇ ਖਿਲਾਫ਼ ਥਾਣਾ ਲੱਖੇਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਉਪਰੋਕਤ ਜਾਣਕਾਰੀ ਏ. ਐਸ. ਆਈ. ਸ਼ਮਸ਼ੇਰ ਸਿੰਘ ਨੇ ਦਿੱਤੀ। ਏ. ਐੱਸ. ਆਈ. ਨੇ ਦੱਸਿਆ ਕਿ ਦੋਸ਼ੀ ਅਜੇ ਫਰਾਰ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਮੁਤਾਬਕ ਲੜਕੀ ਦੇ ਪਿਤਾ ਕੁਲਵੰਤ ਸਿੰਘ ਪਿੰਡ ਉਦੇਕਰਨ ਦੇ ਬਿਆਨ ਦੇ ਅਧਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪਵਨਦੀਪ ਕੌਰ ਦਾ 9 ਸਾਲ ਪਹਿਲਾਂ ਚੱਕ ਸ਼ੇਰੇਵਾਲਾ ਵਿਖੇ ਅਜੇ ਕੁਮਾਰ ਨਾਲ ਵਿਆਹ ਹੋਇਆ ਸੀ। ਕੱਲ੍ਹ ਮ੍ਰਿਤਕ ਦਾ ਪੋਸਟ ਮਾਰਟਮ ਨਹੀਂ ਕੀਤਾ ਗਿਆ ਸੀ ਤੇ ਅੱਜ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਮਾਪਿਆ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦਾ ਸਸਕਾਰ ਪਿੰਡ ਉਦੇਕਰਨ ਵਿਖੇ ਹੀ ਕਰਨਗੇ। ਜ਼ਿਕਰਯੋਗ ਹੈ ਕਿ ਅਜੇ ਕੁਮਾਰ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਨੇ ਫਾਹਾ ਲਿਆ ਹੈ ਜਦ ਕਿ ਪੇਕਾ ਪਰਿਵਾਰ ਇਸ ਨੂੰ ਕਤਲ ਕਹਿ ਰਿਹਾ ਹੈ।