ਨਾਬਾਲਗਾ ਨੂੰ ਹਿਰਾਸਤ ''ਚ ਰੱਖਣ ਦੇ ਦੋਸ਼ ''ਚ ਕੇਸ ਦਰਜ

06/24/2018 10:40:45 AM

ਪਟਿਆਲਾ (ਬਲਜਿੰਦਰ) — ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਨਾਬਾਲਗ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਰੱਖਣ ਦੇ ਦੋਸ਼ੀ 'ਚ ਸਤਨਾਮ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧ 'ਚ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 17 ਸਾਲ ਦੀ ਲੜਕੀ ਖਾਲਸਾ ਕਾਲੋਨੀ ਵਿਖੇ ਪੀ. ਜੀ. 'ਚ ਰਹਿੰਦੀ ਸੀ ਜੋ ਕਿ 5 ਮਈ 2018 ਤੋਂ ਲਾਪਤਾ ਹੈ। ਲੜਕੀ ਦੇ ਪਿਤਾ ਦੇ ਮੁਤਾਬਕ ਉਕਤ ਵਿਅਕਤੀ ਨੇ ਹੀ ਉਸ ਨੂੰ ਗੈਰ-ਕਾਨੂੰਨੀ ਤੌਰ 'ਤੇ ਹਿਰਾਸਤ 'ਚ ਰੱਖਿਆ ਹੋਇਆ ਹੈ। ਪੁਲਸ ਨੇ ਇਸ ਮਾਮਲੇ 'ਚ ਸਤਨਾਮ ਸਿੰਘ ਦੇ ਖਿਲਾਫ 346 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।