ਸੋਸ਼ਲ ਮੀਡੀਆ ਦਾ ਜਵਾਬ ਦੇਣ ਲਈ ਪੁਲਸ ਬਣੀ ਹਾਈਟੈਕ, ਵਾਇਰਲ ਵੀਡੀਓ ਦਾ ਦਿੱਤਾ ਜਾਵੇਗਾ ਜਵਾਬ

07/27/2017 5:15:00 PM

ਅੰਮ੍ਰਿਤਸਰ - ਸੋਸ਼ਲ ਮੀਡੀਆ 'ਤੇ ਪੁਲਸ ਕਾਰਮਚਾਰੀਆਂ ਵੱਲੋਂ ਲੋਕਾਂ ਨਾਲ ਦੁਰਵਿਵਹਾਰ ਕੀਤੇ ਜਾਣ ਦੀਆਂ ਆਏ ਦਿਨ ਵਾਇਰਲ ਹੋਣ ਵਾਲੀਆਂ ਵੀਡੀਓ ਦੇ ਮੱਦੇਨਜ਼ਰ ਪ੍ਰਸ਼ਾਸਨ ਹੁਣ ਹਾਈਟੈਕ ਹੋ ਗਿਆ ਹੈ।
ਸ਼ਹਿਰ 'ਚ ਘੁੰਮਣ ਵਾਲੇ ਹਰ ਪੀ. ਸੀ. ਆਰ. ਕਾਰ 'ਚ ਕੈਮਰੇ ਫਿੱਟ ਕੀਤੇ ਗਏ ਹਨ। ਇਨਾਂ ਹੀ ਨਹੀਂ ਪੁਲਸ ਪ੍ਰਸ਼ਾਸਨ ਪਬਲਿਕ ਡੀਲਿੰਗ ਕਰਨ ਵਾਲੇ ਹਰ ਕਰਮਚਾਰੀ ਦੀ ਜੇਬ 'ਤੇ ਵੀਡੀਓ ਰਿਕਾਰਡਰ ਫਿੱਟ ਕਰੇਗੀ, ਤਾਂਕਿ ਹਰ ਚੌਂਕ 'ਚ ਹੋਣ ਵਾਲੀ ਘਟਨਾ ਦੀ ਰਿਕਾਡਿੰਗ ਹੋ ਸਕੇ ਅਤੇ ਸੱਚ ਸਾਹਮਣੇ ਆ ਸਕੇ। 
ਇਸ ਦੀ ਸ਼ੁਰੂਆਤ ਬੁੱਧਵਾਰ ਨੂੰ ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਅਤੇ ਏ. ਡੀ. ਸੀ. ਪੀ. ਟ੍ਰੈਫਿਕ ਹਰਜੀਤ ਸਿੰਘ ਨੇ ਭੰਡਾਰੀ ਪੁਲ 'ਤੇ ਕੁਲ 29 ਤੋਂ 24 ਪੀ. ਸੀ. ਆਰ. ਗੱਡੀਆਂ ਅੰਦਰ ਅਤੇ ਚਾਰ ਪੁਲਸ ਕਰਮਚਾਰੀਆਂ ਦੀ ਵਰਦੀ 'ਤੇ ਹਾਈਟੈਕ ਕੈਮਰੇ ਲਗਾਕੇ ਕੀਤੀ। 
ਡੀ. ਸੀ. ਪੀ. ਪਵਾਰ ਨੇ ਦੱਸਿਆ ਕਿ ਸ਼ਹਿਰ 'ਚ ਆਏ ਦਿਨ ਮੁਲਾਜ਼ਮਾਂ ਵੱਲੋਂ ਦੁਰਵਿਵਹਾਰ ਕੀਤੇ ਜਾਣ ਦੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਮਿਲਦੀਆਂ ਹਨ, ਪਰ ਜਦੋਂ ਮੁਲਾਜ਼ਮਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਸ਼ਿਕਾਇਤ ਕਰਤਾ ਨੂੰ ਗਲਤ ਠਹਿਰਾ ਦਿੰਦੇ ਹਨ। ਇਸ ਤੋਂ ਬਾਅਦ ਜੋ ਵੀ ਗਲਤ ਵੀਡੀਓ ਸਾਹਮਣੇ ਆਉਂਦੀ ਹੈ, ਉਸ ਦੀ ਐਡਟਿੰਗ ਹੁੰਦੀ ਹੈ। ਇਸ ਨਾਲ ਪੁਲਸ ਦੀ ਅਕਸ ਖਰਾਬ ਹੁੰਦੀ ਹੈ। ਇਸ ਲਈ ਚੌਂਕਾਂ 'ਤੇ ਤਾਇਨਾਤ ਰਹਿਣ ਵਾਲੇ ਪੁਲਸ ਮੁਲਾਜ਼ਮਾਂ ਦੀ ਵਰਦੀ 'ਤੇ ਵੀਡੀਓ ਰਿਕਾਰਡਰ ਕੈਮਰੇ ਲਗਾਏ ਜਾਣਗੇ। ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਉਸ ਦੀ ਪੂਰੀ ਰਿਕਾਡਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਕੌਣ ਗਲਤ ਹੈ, ਇਹ ਵੀ ਪਤਾ ਲੱਗੇਗਾ ਅਤੇ ਕਾਰਵਾਈ ਕਰਨ 'ਚ ਵੀ ਆਸਾਨੀ ਹੋਵੇਗੀ। 
ਪੁਲਸ ਕਰਮਚਾਰੀਆਂ ਦੀ ਵਰਦੀ ਤੇ ਫਿੱਟ ਕੀਤੇ ਗਏ ਕੈਮਰੇ 'ਚ ਅਵਾਜ਼ ਵੀ ਰਿਕਾਰਡ ਹੋਵੇਗੀ। ਕੈਮਰੇ ਦਾ ਬੈਕਅਪ 48 ਘੰਟੇ ਦਾ ਹੈ। ਕਰਮਚਾਰੀ ਦੀ ਡਿਊਟੀ ਸ਼ੁਰੂ ਹੁੰਦੇ ਹੀ ਇਹ ਕੈਮਰਾ ਵੀ ਚੱਲ ਪਵੇਗਾ।