ਅੰਮ੍ਰਿਤਸਰ ਦੀ ਪਲਾਸਟਿਕ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾ ਦਾ ਸਮਾਨ ਸੜ ਕੇ ਸੁਆਹ

06/11/2017 5:21:58 PM

ਅੰਮ੍ਰਿਤਸਰ - ਸ਼ਨੀਵਾਰ ਰਾਤ ਦੀਆਂ ਤੇਜ ਹਵਾਵਾਂ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ। ਉੱਥੇ ਹੀ ਅੰਮ੍ਰਿਤਸਰ ਦੀ ਇਕ ਫੈਕਟਰੀ ''ਤੇ ਇਹ ਤੇਜ ਹਵਾਵਾਂ ਭਾਰੀ ਪੈ ਗਈਆਂ। ਅੰਮ੍ਰਿਤਸਰ ਦੀ ਦਾਣਾ ਮੰਡੀ ਦੇ ਕੋਲ ਪਲਾਸਟਿਕ ਦੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ ਜਾਣਾਕਾਰੀ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ। ਜਿਸ ਕਾਰਨ ਫੈਕਟਰੀ ਦਾ ਲੱਖਾਂ ਦਾ ਸਮਾਨ ਸੜ ਕੇ ਰਾਖ ਹੋ ਗਿਆ।

ਇਹ ਨੁਕਸਾਨ ਘੱਟ ਹੋ ਸਕਦਾ ਸੀ ਜੇਕਰ ਫਾਇਰਬ੍ਰਿਗੇਡ ਦੀਆਂ ਗੱਡੀਆਂ ਸਮੇਂ ਸਿਰ ਇਸ ਅੱਗ ''ਤੇ ਕਾਬੂ ਪਾਉਣ ਆ ਜਾਂਦੀਆਂ। ਆਲੇ-ਦੁਆਲੇ ਦੇ ਲੋਕਾਂ ਨੇ ਜਿਵੇ ਹੀ ਫੈਕਟਰੀ ਚੋਂ ਧੂੰਆ ਨਿਕਲਦਾ ਵੇਖਿਆ ਤਾਂ ਉਨ੍ਹਾਂ ਫਾਇਰਬ੍ਰਿਗੇਡ ਨੂੰ ਫੋਨ ਕੀਤਾ ਪਰ ਕਾਫੀ ਦੇਰ ਤੱਕ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸ ਦੌਰਾਨ ਲੋਕਾਂ ਨੇ ਖੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਫਾਇਰਬ੍ਰਿਗੇਟ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਫੈਕਟਰੀ ਦਾ ਲੱਖਾ ਦਾ ਨੁਕਸਾਨ ਹੋ ਗਿਆ। ਜਦਕਿ ਘਟਨਾ ਵਾਲੀ ਥਾਂ ਤੋਂ ਫਾਇਰਬ੍ਰਿਗੇਟ ਦੀ ਦੂਰੀ ਸਿਰਫ 5 ਤੋਂ 7 ਮਿੰਨਟ ਦੀ ਹੈ