ਪਾਕਿ ਤੋਂ ਪਰਤੇ ਭਾਰਤੀ ਨਾਗਰਿਕ ਤੋਂ ਪਿਸਤੌਲ ਤੇ ਮੈਗਜ਼ੀਨ ਜ਼ਬਤ

05/02/2018 1:00:12 AM

ਅੰਮ੍ਰਿਤਸਰ (ਜ. ਬ.)- ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਆਏ ਇਕ ਭਾਰਤੀ ਨਾਗਰਿਕ ਤੋਂ ਕਸਟਮ ਵਿਭਾਗ ਦੀ ਟੀਮ ਨੇ ਇਕ ਪਿਸਤੌਲ ਤੇ 2 ਮੈਗਜ਼ੀਨ ਜ਼ਬਤ ਕੀਤੇ ਹਨ। ਜਾਣਕਾਰੀ ਅਨੁਸਾਰ ਮੁਲਤਾਨ ਅਹਿਮਦ ਵਾਸੀ ਯੂ. ਪੀ. ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਿਆ ਸੀ ਪਰ ਅੱਜ ਜਿਵੇਂ ਹੀ ਉਹ ਪੈਦਲ ਅਟਾਰੀ ਬਾਰਡਰ ਕਰਾਸ ਕਰ ਕੇ ਭਾਰਤੀ ਸਰਹੱਦ 'ਚ ਪੁੱਜਾ ਤਾਂ ਕਸਟਮ ਵਿਭਾਗ ਨੇ ਉਸ ਦੇ ਸਾਮਾਨ ਦਾ ਐਕਸਰੇ ਕੀਤਾ, ਜਿਸ ਵਿਚ ਇਕ ਪ੍ਰੈਸ਼ਰ ਕੁੱਕਰ 'ਚ ਪਿਸਤੌਲ ਅਤੇ ਮੈਗਜ਼ੀਨ ਟਰੇਸ ਹੋ ਗਏ।
ਕਸਟਮ ਵਿਭਾਗ ਹੁਣ ਇਸ ਜਾਂਚ 'ਚ ਜੁਟਿਆ ਹੋਇਆ ਹੈ ਕਿ ਮੁਲਤਾਨ ਅਹਿਮਦ ਆਪਣੇ ਨਾਲ ਇਹ ਪਿਸਤੌਲ ਕਿਸ ਮਕਸਦ ਨਾਲ ਲੈ ਕੇ ਆਇਆ ਸੀ ਅਤੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ 71 ਸਾਲਾ ਬਜ਼ੁਰਗ ਮੁਲਤਾਨ ਅਹਿਮਦ ਨੂੰ ਕਿਸੇ ਆਪਣੇ ਹੀ ਪਾਕਿਸਤਾਨੀ ਰਿਸ਼ਤੇਦਾਰ ਨੇ ਤਾਂ ਨਹੀਂ ਮਾਰ ਦਿੱਤਾ ਪਰ ਜੋ ਚਾਹੇ ਹੋਵੇ, ਇਹ ਸੱਚ ਹੈ ਕਿ ਪਿਸਤੌਲ ਅਤੇ 2 ਮੈਗਜ਼ੀਨ ਭੇਜੇ ਗਏ ਹਨ, ਜੋ ਕਿਸੇ ਗਲਤ ਕੰਮ ਵਿਚ ਹੀ ਪ੍ਰਯੋਗ ਕੀਤੇ ਜਾਣੇ ਸਨ।