ਪੰਜਾਬੀਆਂ ਨੂੰ ਅਗਲੇ ਸਾਲ ਮਿਲੇਗੀ ‘ਪਾਈਪ ਲਾਈਨ ਨੈਚੂਰਲ ਗੈਸ’

11/20/2018 4:56:03 PM

ਲੁਧਿਆਣਾ (ਸਲੂਜਾ) : ਥਿੰਕ ਗੈਸ ਦੇ ਫਾਊਂਡਰ ਅਤੇ ਸੀ. ਈ. ਓ. ਹਰਦੀਪ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਏ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਅਗਲੇ ਸਾਲ ਤੋਂ ਪਾਈਪ ਲਾਈਨ ਨਾਲ ਨੈਚੁਰਲ ਗੈਸ ਮਿਲਣ ਲੱਗੇਗੀ। ਇਹ ਗੈਸ ਕਰੀਬ 18 ਕਰੋੜ ਉਪਭੋਗਤਾਵਾਂ ਨੂੰ ਮੌਜੂਦਾ ਗੈਸ ਸਿਲੰਡਰ ਦੇ ਮੁਕਾਬਲੇ ਸਸਤੀ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਥਿੰਕ ਗੈਸ ਕੰਪਨੀ ਦੇਸ਼ ਦੇ 3 ਸੂਬਿਆਂ ’ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਸਥਾਪਿਤ ਕਰਨ ਜਾ ਰਹੀ ਹੈ।
ਥਿੰਕ ਗੈਸ ਪੰਜਾਬ, ਮੱਧ ਪ੍ਰਦੇਸ਼ ਅਤੇ ਬਿਹਾਰ ’ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਸਥਾਪਿਤ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਇਸ ਸਾਲ ਅਪ੍ਰੈਲ ’ਚ ਹੋਈ ਸਿਟੀ ਗੈਸ ਡਿਸਟ੍ਰੀਬਿਊਸ਼ਨ ਦੀ 9ਵੀਂ ਬੋਲੀ ਦੇ ਤਹਿਤ 4 ਬੋਲੀਆਂ ਜਿੱਤੀ ਸੀ, ਜਿਸ ਦੇ ਤਹਿਤ ਕੰਪਨੀ ਨੂੰ ਪੰਜਾਬ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ 9 ਜ਼ਿਲਿਆਂ ’ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਬਣਾਉਣ ਅਤੇ ਚਲਾਉਣ ਦੇ ਅਧਿਕਾਰ ਮਿਲੇ ਹਨ। ਥਿੰਕ ਗੈਸ ’ਚ ਸੀਨੀਅਰ ਐਡਵਾਈਜ਼ਰ ਰਾਜੇਸ਼ ਵੇਦ ਵਿਆਸ ਨੇ ਕਿਹਾ ਕਿ ਕੰਪਨੀ ਵਿਸ਼ਵ ਪੱਧਰੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਰਾਹੀਂ ਵਾਤਾਵਰਣ ਦੇ ਅਨੁਕੂਲ ਈਂਧਣ ਉਪਭੋਗਤਾ ਤੱਕ ਪਹੁੰਚਾ ਕੇ ਆਪਣਾ ਯੋਗਦਾਨ ਯਕੀਨੀ ਬਣਾਵੇਗੀ। 
ਇਨ੍ਹਾਂ ਸ਼ਹਿਰਾਂ ਨੂੰ ਮਿਲੇਗੀ ਨੈਚੁਰਲ ਗੈਸ ਸੇਵਾ
ਪੰਜਾਬ ’ਚ ਲੁਧਿਆਣਾ, ਬਰਨਾਲਾ, ਮੋਗਾ, ਜਲੰਧਰ, ਕਪੂਰਥਲਾ ਅਤੇ ਐੱਸ. ਬੀ. ਐਸ. ਨਗਰ
ਮੱਧ ਪ੍ਰਦੇਸ਼ ’ਚ ਭੋਪਾਲ ਅਤੇ ਰਾਜਗੜ੍ਹ
ਬਿਹਾਰ ’ਚ ਬੇਗੁਸਰਾਏ

Babita

This news is Content Editor Babita