ਉੱਤਰਾਖੰਡ ਸਰਕਾਰ ਸਮੇਂ ਸਿਰ ਕਾਰਵਾਈ ਕਰਦੀ ਤਾਂ ਮਿਲ ਜਾਂਦੇ ਠੋਸ ਸਬੂਤ : ਪੀੜਤ ਪਰਿਵਾਰ

07/21/2017 6:45:50 PM

ਚੌਕ ਮਹਿਤਾ (ਕੈਪਟਨ) : ਸ੍ਰੀ ਹੇਮਕੁੰਟ ਸਾਹਿਬ ਵਿਖੇ 8 ਸ਼ਰਧਾਲੂਆਂ ਨਾਲ ਵਾਪਰੇ ਦਰਦਨਾਕ ਹਾਦਸੇ ਸਬੰਧੀ ਉੱਤਰਾਖੰਡ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਸਬੂਤਾਂ ਨੂੰ ਪੀੜਤ ਪਰਿਵਾਰਾਂ ਵੱਲੋਂ ਨਾਕਾਫੀ ਦੱਸਿਆ ਹੈ। ਉੱਕਤ ਸ਼ਰਧਾਲੂਆਂ 'ਚ ਭਾਈ ਪਰਮਜੀਤ ਸਿੰਘ ਤੇ ਭਾਈ ਹਰਕੇਵਲ ਸਿੰਘ (ਦੋਵੇਂ ਵਾਸੀ ਅਮਰੀਕਾ) ਦੇ ਪਰਿਵਾਰਕ ਮੈਂਬਰ ਵੀ ਅਮਰੀਕਾ ਦੀ ਅੰਬੈਂਸੀ ਰਾਹੀਂ ਉੱਤਰਾਖੰਡ ਸਰਕਾਰ ਕੋਲੋ ਪੁੱਖਤਾ ਸਬੂਤਾਂ ਦੀ ਮੰਗ ਕਰ ਰਹੇ ਹਨ। ਸਥਾਨਕ ਕਸਬਾ ਮਹਿਤਾ ਦੇ ਲਾਪਤਾ ਸ਼ਰਧਾਲੂ ਮਹਿੰਗਾ ਸਿੰਘ ਦੇ ਘਰ ਹਮਦਰਦੀ ਵੱਜੋਂ ਪੁੱਜੇ ਐੱਸ.ਪੀ.ਡੀ. (ਅੰਮ੍ਰਿਤਸਰ) ਹਰਪਾਲ ਸਿੰਘ ਨਾਲ ਗੱਲਬਾਤ ਦੌਰਾਨ ਭਾਈ ਗੁਰਪ੍ਰੀਤ ਸਿੰਘ ਨੇ ਉੱਤਰਾਖੰਡ ਸਰਕਾਰ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ 6 ਜੁਲਾਈ ਨੂੰ ਵਾਪਰੀ ਇਸ ਘਟਨਾਂ ਬਾਰੇ ਉੱਤਰਾਖੰਡ ਸਰਕਾਰ ਨੂੰ ਸਭ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਸ ਨੇ ਬਚਾਅ ਕਾਰਜਾਂ ਲਈ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ, ਜੇਕਰ ਸਰਕਾਰ ਸਮੇਂ ਸਿਰ ਹਰਕਤ 'ਚ ਆਉਂਦੀ ਤਾਂ ਠੋਸ ਸਬੂਤ ਮਿਲ ਸਕਦੇ ਸਨ।
ਉੱਕਤ ਸਰਕਾਰ ਕੋਈ ਵੀ ਠੋਸ ਸਬੂਤ ਮੁਹੱਈਆ ਨਹੀਂ ਕਰਵਾ ਸਕੀ, ਉਨ੍ਹਾਂ ਕਿਹਾ ਕਿ ਘਟਨਾਂ ਵਾਲੇ ਸਥਾਨ ਤੋਂ ਮਿਲੀ ਇਕ ਨੀਲੀ ਪੱਗੜੀ, ਨਾ ਪਛਾਨਣ-ਯੋਗ ਗੱਡੀ ਦੇ ਛੋਟੇ ਹਿੱਸੇ ਅਤੇ ਅਧਾਰ ਕਾਰਡ ਜ਼ਰੀਏ ਉੱਤਰਾਖੰਡ ਸਰਕਾਰ ਹਾਦਸਾ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।