ਪਿਕਨਿਕ ਦੇ ਨਾਂ 'ਤੇ ਬੱਚਿਆਂ ਨਾਲ ਕਰੋੜਾਂ ਦੀ ਠੱਗੀ,ਮਾਪਿਆਂ ਨੇ ਲਾਇਆ ਧਰਨਾ (ਵੀਡੀਓ)

09/25/2019 2:06:14 PM

ਬਠਿੰਡਾ (ਅਮਿਤ)—ਬਠਿੰਡਾ ਦੇ ਨਿੱਜੀ ਸਕੂਲ ਵਲੋਂ ਪਿਕਨਿਕ ਦਾ ਝਾਂਸਾ ਦੇ ਕੇ ਸਕੂਲੀ ਬੱਚਿਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਕੂਲੀ ਬੱਚਿਆਂ ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਦੋਸ਼ ਲਗਾਉਂਦੇ ਹੋਏ ਸਕੂਲੀ ਬੱਚਿਆਂ ਦੇ ਮਾਪਿਆਂ ਵਲੋਂ ਅੱਜ ਸਕੂਲ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ 3 ਤੋਂ 4 ਮਹੀਨੇ ਬੀਤ ਜਾਣ ਦੇ ਬਾਅਦ ਵੀ ਸਾਡੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ ਕਰੀਬ 85 ਬੱਚਿਆਂ ਦੇ ਮਾਪਿਆਂ ਨੇ ਪ੍ਰਤੀ ਬੱਚੇ ਦੇ ਹਿਸਾਬ ਨਾਲ ਡੇਢ ਲੱਖ ਰੁਪਏ ਸਕੂਲ ਨੂੰ ਚੈੱਕ ਅਤੇ ਕੈਸ਼ ਦੇ ਥਰੂ ਜਮ੍ਹਾ ਕਰਵਾਏ ਹਨ। ਪ੍ਰਦਰਸ਼ਨਕਾਰੀਆਂ ਦੇ ਮੁਤਾਬਕ ਚੈੱਕ ਲੇਟ ਜਾਂ ਬਾਊਂਸ ਹੋਣ 'ਤੇ ਵੀ ਸਕੂਲ ਵਾਲਿਆਂ ਨੇ ਕਈ ਬੱਚਿਆਂ ਨੂੰ ਦੋ-ਦੋ ਹਜ਼ਾਰ ਦੇ ਜ਼ੁਰਮਾਨੇ ਵੀ ਲਗਾਏ ਹਨ।

ਪ੍ਰਦਰਸ਼ਨ ਕਰ ਰਹੇ ਮਾਪਿਆਂ ਦੇ ਮੁਤਾਬਕ ਉਨ੍ਹਾਂ ਨੇ ਪਹਿਲਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਇਸ ਬਾਰੇ 'ਚ ਸ਼ਿਕਾਇਤ ਕੀਤੀ ਸੀ, ਜਿਸ ਦੇ ਚੱਲਦੇ ਡਿਪਟੀ ਕਮਿਸ਼ਨਰ ਨੇ 90 ਦਿਨਾਂ ਦਾ ਸਮਾਂ ਮੰਗਿਆ ਸੀ ਅਤੇ 90 ਦਿਨਾਂ ਦੇ ਬਾਅਦ ਇਸ ਪੂਰੇ ਮਾਮਲੇ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ, ਪਰ ਕੋਈ ਕਾਰਵਾਈ ਜਾਂ ਸੁਣਵਾਈ ਨਾ ਹੋਣ ਦੇ ਬਾਅਦ ਮਾਪਿਆਂ ਨੇ ਆਪਣਾ ਗੁੱਸਾ ਜਾਹਰ ਕਰਦੇ ਹੋਏ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਅਤੇ ਜ਼ਿਲਾ ਪ੍ਰਸ਼ਾਸਨ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਇਕ ਮੀਟਿੰਗ ਰੱਖਣਗੇ, ਜਿਸ 'ਚ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।

Shyna

This news is Content Editor Shyna