ਪੂਰੇ ਦੇਸ਼ 'ਚ ਚਮਕੇਗੀ ਪੰਜਾਬ ਦੀ ਫੁਲਕਾਰੀ, ਕਾਰੀਗਰਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ

11/14/2023 4:10:38 PM

ਚੰਡੀਗੜ੍ਹ : ਪੰਜਾਬ ਦੀ ਫੁਲਕਾਰੀ ਹੁਣ ਪੂਰੇ ਦੇਸ਼ 'ਚ ਚਮਕੇਗੀ। ਦਰਅਸਲ ਪੰਜਾਬ ਦੇ ਕਾਰੀਗਰਾਂ ਨੂੰ ਵਪਾਰ ਮੇਲਿਆਂ 'ਚ ਉਨ੍ਹਾਂ ਦੇ ਬਣਾਏ ਉਤਪਾਦਾਂ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਇਸ ਕਾਰਨ ਪੰਜਾਬ ਸਰਕਾਰ ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਸਾਰੇ ਜ਼ਿਲ੍ਹਿਆਂ ਦੇ ਹਸਤਸ਼ਿਲਪ ਕਾਰੀਗਰਾਂ ਵੱਲੋਂ ਤਿਆਰ ਸਾਮਾਨ ਨੂੰ ਦੇਸ਼ ਦੇ ਹੋਰ ਸੂਬਿਆਂ 'ਚ ਵੀ ਲੈ ਕੇ ਜਾਵੇਗੀ। ਇਸ ਦੇ ਲਈ ਕਾਰੀਗਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ 'ਕੁੱਤੇ' ਦੇ ਵੱਢਣ 'ਤੇ ਵੀ ਮਿਲੇਗਾ ਮੁਆਵਜ਼ਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਸਰਕਾਰ ਨੇ ਮਿਸ਼ਨ ਫੁਲਕਾਰੀ ਦਾ ਦਾਇਰਾ ਵਧਾਉਂਦੇ ਹੋਏ ਇਸ 'ਚ ਵੱਖ-ਵੱਖ ਕਾਰੀਗਰਾਂ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਹੈ। ਫੁਲਕਾਰੀ ਦੀ ਦੇਸ਼ ਅਤੇ ਵਿਦੇਸ਼ 'ਚ ਵੱਧਦੀ ਮੰਗ ਨੂੰ ਦੇਖਦੇ ਹੋਏ ਫੁਲਕਾਰੀ ਕਾਰੀਗਰਾਂ ਨੂੰ ਪਹਿਲਾਂ ਤੋਂ ਹੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਤਕਨਾਲੋਜੀ ਦੇ ਨਾਲ ਇਕ ਕੋਰਸ ਦੀ ਸ਼ੁਰੂਆਤ ਕਰਦੇ ਹੋਏ 125 ਫੁਲਕਾਰੀ ਕਾਰੀਗਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਸ਼ਕੀ ਦੇ ਚੱਕਰ 'ਚ ਛੱਡੇ 3 ਬੱਚੇ ਤੇ ਪਤੀ, 2 ਵਾਰ ਗਰਭਪਾਤ ਕਰਾਉਣ ਵਾਲੇ ਆਸ਼ਕ ਨੇ ਅਖ਼ੀਰ 'ਚ ਦਿੱਤਾ ਧੋਖਾ

ਪੰਜਾਬ 'ਚ 5 ਥਾਵਾਂ 'ਤੇ ਇਨ੍ਹਾਂ ਕਾਰੀਗਰਾਂ ਨੂੰ ਫੁਲਕਾਰੀ ਦੇ ਨਵੇਂ ਡਿਜ਼ਾਇਨ ਅਤੇ ਨਵੇਂ ਉਤਪਾਦਾਂ ਨੂੰ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੀ ਵਿਕਰੀ ਆਸਾਨੀ ਨਾਲ ਹੋ ਸਕੇ। ਪੰਜਾਬ ਅਤੇ ਦਿੱਲੀ ਸਥਿਤ ਫੁਲਕਾਰੀ ਸਟੋਰਾਂ 'ਤੇ ਵੀ ਕਾਰੀਗਰਾਂ ਦੇ ਉਤਪਾਦ ਵੇਚੇ ਜਾਣਗੇ। ਵਿਦੇਸ਼ਾਂ 'ਚ ਵਸੇ ਪੰਜਾਬੀ ਆਪਣੇ ਵਿਆਹ-ਸ਼ਾਦੀਆਂ ਲਈ ਫੁਲਕਾਰੀ ਉਤਪਾਦਾਂ ਦੇ ਆਰਡਰ ਭੇਜ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Babita

This news is Content Editor Babita