''ਆਪ'' ਵਿਧਾਇਕ ਨੇ ਪੰਜਾਬ ਦੇ ਸਿਹਤ ਮੰਤਰੀ ਨਾਲ ਮਿਲਾਇਆ ਹੱਥ, ਜਾਣੋ ਕਿਉਂ

07/28/2017 12:19:34 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ 'ਸਿਹਤ ਅਤੇ ਪਰਿਵਾਰ ਭਲਾਈ ਵਿਭਾਗ' ਨਾਲ ਸੂਬੇ 'ਚ ਮੋਬਾਇਲ ਡਿਸਪੈਂਸਰੀ ਪ੍ਰਾਜੈਕਟ ਸ਼ੁਰੂ ਕਰਨ ਲਈ ਹੱਥ ਮਿਲਾ ਲਿਆ ਹੈ। ਇਸ ਪ੍ਰਾਜੈਕਟ ਰਾਹੀਂ ਸੂਬੇ ਦੇ ਪਿੰਡਾਂ 'ਚ ਨਸ਼ਾ ਛੁਡਾਊ ਕੇਂਦਰਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਦਾਖਾਂ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਉਹ ਆਪਣੇ ਹਲਕੇ 'ਚ ਇਸ ਪ੍ਰਾਜੈਕਟ ਨੂੰ ਜਲਦੀ ਹੀ ਸ਼ੁਰੂ ਕਰ ਜਾ ਰਹੇ ਹਨ। ਫੂਲਕਾ ਨੇ ਕਿਹਾ ਉਹ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਸੂਬੇ 'ਚ ਹਰ ਪਿੰਡ ਦੇ ਦਰਵਾਜ਼ੇ ਤੱਕ ਸਿਹਤ ਸਹੂਲਤਾਵਾਂ ਮੁਹੱਈਆ ਕਰਾਉਣਗੇ ਲਈ ਇਕਜੁੱਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੋਬਾਇਲ ਡਿਸਪੈਂਸਰੀਆਂ 'ਚ ਲੋਕਾਂ ਨੂੰ ਮੁਫਤ ਦਵਾਈ ਦਿੱਤੀ ਜਾਵੇਗੀ ਅਤੇ ਹਰ ਪਿੰਡ 'ਚ ਹਫਤੇ 'ਚ 2 ਵਾਰ ਨਸ਼ਾ ਛੁਡਾਊ ਕੈਂਪ ਲਾਇਆ ਜਾਵੇਗਾ। ਇਸ਼ ਪ੍ਰਾਜੈਕਟ ਨੂੰ ਸੁਪਰਵਾਈਜ਼ ਕਰਨ ਲਈ ਨਵਜੋਤ ਕੌਰ ਸਿੱਧੂ ਦੇ ਭਰਾ ਡਾ. ਅਰੁਣ ਠਾਕੁਰ ਸਹਿਮਤ ਹੋ ਗਏ ਹਨ।  ਇਸ ਸਬੰਧੀ ਬੋਲਦਿਆਂ ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਉਹ ਆਪਣੀ ਟੀਮ ਦਾ ਪੂਰੀ ਤਰ੍ਹਾਂ ਸਹਿਯੋਗ ਕਰਨਗੇ।