ਫੋਨ ’ਤੇ ਹੋਈ ਮਾਮੂਲੀ ਤਕਰਾਰ, ਦੋ ਭਰਾਵਾਂ ’ਤੇ ਕਾਰ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ

04/05/2022 11:16:39 PM

ਮਲੋਟ (ਜੁਨੇਜਾ) : ਪਿੰਡ ਫਤਿਹਪੁਰ ਮੰਨੀਆਂ ਵਾਲਾ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਫੋਨ ’ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਦੂਜੇ ਪਿੰਡਾਂ ਤੋਂ ਜਾ ਕੇ 4-5 ਕਾਰ ਸਵਾਰ ਨੌਜਵਾਨਾਂ ਨੇ ਹਮਲਾ ਕਰਕੇ 2 ਭਰਾਵਾਂ ਨੂੰ ਜ਼ਖਮੀ ਕਰ ਦਿੱਤਾ। ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ, ਜਿਨ੍ਹਾਂ 'ਚੋਂ ਇਕ ਗੋਲੀ ਨੌਜਵਾਨ ਦੀ ਲੱਤ 'ਚ ਲੱਗੀ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਲੰਬੀ ’ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਮਾਮਲਾ ਗੁਰਦਾਸਪੁਰ 'ਚ ਹੋਏ ਕਤਲਕਾਂਡ ਦਾ: ਪੀੜਤ ਪਰਿਵਾਰਾਂ ਦੇ ਘਰ ਪੁੱਜੇ ਨਵਜੋਤ ਸਿੱਧੂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ

ਇਸ ਸਬੰਧੀ ਹਸਪਤਾਲ ’ਚ ਦਾਖਲ ਫਤਿਹਪੁਰ ਮੰਨੀਆਂ ਦੇ ਜਸਪ੍ਰੀਤ ਜੱਸੂ ਤੇ ਉਸ ਦੇ ਭਰਾ ਸੁਖਪ੍ਰੀਤ ਨੇ ਦੱਸਿਆ ਕਿ ਰਾਤ ਸੁਖਪ੍ਰੀਤ ਸਿੰਘ ਦੀ ਅਬੁਲਖੁਰਾਣਾ ਦੇ ਇਕ ਲੜਕੇ ਨਾਲ ਫੋਨ ’ਤੇ ਗੱਲ ਹੋ ਰਹੀ ਸੀ, ਜਿਸ ਤੋਂ ਬਾਅਦ ਅੱਜ ਨਵਕਿਰਨ ਸਿੰਘ ਪੁੱਤਰ ਤਰਸੇਮ ਸਿੰਘ ਕੱਖਾਂਵਾਲੀ, ਅਨਮੋਲ ਮਾਨ ਆਧਨੀਆਂ, ਗੁਰਮੀਤ ਸਿੰਘ ਤੇ ਰਮਨਾ ਸਿੰਘ ਅਬੁਲਖੁਰਾਣਾ ਇਕ ਅਣਪਛਾਤੇ ਸਾਥੀ ਨਾਲ ਉਨ੍ਹਾਂ ਦੇ ਪਿੰਡ ਆ ਗਏ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਫਤਿਹਪੁਰ ਮੰਨੀਆਂ ਵਾਲਾ ਪੁੱਜ ਕੇ ਉਕਤ ਦੋਵਾਂ ਭਰਾਵਾਂ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਕੇਂਦਰ ਨੇ ਹਾੜ੍ਹੀ ਸੀਜ਼ਨ ਲਈ ਕਣਕ ਦੀ ਖ਼ਰੀਦ ਦਾ ਰੱਖਿਆ ਵੱਡਾ ਟੀਚਾ, ਪੰਜਾਬ ਤੋਂ ਖ਼ਰੀਦੇਗਾ ਸਭ ਤੋਂ ਵੱਧ ਕਣਕ

ਇਸ ਹਮਲੇ ’ਚ ਜਿਥੇ ਸੁਖਪ੍ਰੀਤ ਦੇ ਸਿਰ ’ਤੇ ਰਾਡਾਂ ਮਾਰੀਆਂ, ਉਥੇ ਪਿਸਟਲ ਨਾਲ 2 ਫਾਇਰ ਵੀ ਕੀਤੇ, ਜਿਨ੍ਹਾਂ ’ਚੋਂ ਇਕ ਜੱਸੂ ਦੀ ਲੱਤ ’ਤੇ ਲੱਗਾ। ਇਸ ਦੌਰਾਨ ਹੀ ਹਮਲਾਵਰਾਂ ਦੀ ਮੈਗਜ਼ੀਨ ਡਿੱਗ ਪਈ, ਜਿਹੜੀ ਬਾਅਦ ’ਚ ਥਾਣਾ ਲੰਬੀ ਦੀ ਪੁਲਸ ਨੂੰ ਸੌਂਪ ਦਿੱਤੀ ਗਈ। ਰੌਲਾ ਪੈਣ ’ਤੇ ਹਮਲਾਵਰ ਆਪਣੀ ਸਵਿਫਟ ਕਾਰ ’ਚ ਦੌੜ ਗਏ। ਜ਼ਖਮੀਆਂ ਨੂੰ ਪਰਿਵਾਰ ਨੇ ਹਸਪਤਾਲ ਦਾਖਲ ਕਰਵਾਇਆ, ਜਿਥੇ ਪੁਲਸ ਨੇ ਬਿਆਨ ਲੈ ਲਏ ਹਨ। ਇਸ ਸਬੰਧੀ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਪੁਲਸ ਜ਼ਖਮੀਆਂ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕਰ ਰਹੀ ਹੈ।

Manoj

This news is Content Editor Manoj