ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ

03/28/2021 10:49:24 PM

ਫਿਲੌਰ (ਭਾਖੜੀ)— ਫਿਲੌਰ ਤੋਂ ਅਜਿਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਸ ਬਾਰੇ ਸੁਣ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ। ਇਥੇ ਇਕ ਪਰਿਵਾਰ ’ਚ ਦੋ ਸਕੇ ਭਰਾਵਾਂ ਦੀ ਮੌਤ ਹੋਣ ਨਾਲ ਘਰ ਵਿਚ ਚੀਕ-ਚਿਹਾੜਾ ਪੈ ਗਿਆ। ਵੱਡੇ ਭਰਾ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ, ਜਦਕਿ ਦੂਜਾ ਭਰਾ ਉਸ ਦੇ ਕੋਲ ਹੀ ਮਿ੍ਰਤਕ ਪਿਆ ਸੀ। ਦੋਹਾਂ ਨੂੰ ਮੌਕੇ ’ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਉਥੇ ਹੀ ਜਦੋਂ ਤੀਜਾ ਵੱਡਾ ਭਰਾ ਮਿ੍ਰਤਕ ਦੀ ਲਾਸ਼ ਲੈਕੇ ਆ ਰਿਹਾ ਸੀ ਤਾਂ ਰਸਤੇ ’ਚ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਉਕਤ ਭਰਾ ਦੀ ਜਾਨ ਵਾਲ-ਵਾਲ ਬਚੀ। 

ਇਹ ਵੀ ਪੜ੍ਹੋ :  ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ

ਮਿਲੀ ਜਾਣਕਾਰੀ ਮੁਤਾਬਕ ਧਨੀਆ ਸਬਜ਼ੀ ਮੰਡੀ ਦੇ ਰਹਿਣ ਵਾਲੇ ਗਗਨ ਬੱਤੀ ਦੀ ਘਰ ’ਚ ਬੈਠੇ ਅਚਾਨਕ ਸਿਹਤ ਖ਼ਰਾਬ ਹੋ ਗਈ ਅਤੇ ਉਹ ਆਪਣੇ ਕਮਰੇ ’ਚ ਹੀ ਡਿੱਗ ਗਏ। ਇਸ ਦੌਰਾਨ ਉਸ ਦੇ ਮੂੰਹ ’ਚੋਂ ਝੱਗ ਨਿਕਲਣ ਲੱਗੀ। ਮੌਕੇ ’ਤੇ ਛੋਟਾ ਭਰਾ ਦੀਪੂ (30) ਆਪਣੇ ਭਰਾ ਦੇ ਕਮਰੇ ’ਚ ਗਿਆ ਅਤੇ ਗਗਨ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉੱਠਿਆ। ਇਸੇ ਦੌਰਾਨ ਹੀ ਛੋਟਾ ਭਰਾ ਦੀਪੂ ਗਗਨ ਦੀ ਮੌਤ ਦਾ ਵਿਛੋੜਾ ਸਹਾਰ ਨਾ ਸਕਿਆ ਅਤੇ ਉਸ ਦੇ ਕੋਲ ਹੀ ਡਿੱਗ ਗਿਆ। ਪਰਿਵਾਰ ਵਾਲਿਆਂ ਵੱਲੋਂ ਦੋਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਡਾਕਟਰਾਂ ਨੇ ਦੋਵੇਂ ਭਰਾਵਾਂ ਨੂੰ ਮਿ੍ਰਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ

ਮਿ੍ਰਤਕ ਭਰਾ ਨੂੰ ਲਿਆਉਂਦੇ ਸਮੇਂ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਤੀਜੇ ਭਰਾ ਵੀ ਵਾਲ-ਵਾਲ ਬਚਿਆ
ਜਦੋਂ ਦੋਵੇਂ ਭਰਾਵਾਂ ਨੂੰ ਦਯਾਨੰਦ ਹਸਪਤਾਲ ਦੇ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ ਤਾਂ ਉਨ੍ਹਾਂ ਨੇ ਇਕ ਭਰਾ ਦੀ ਲਾਸ਼ ਜਾਂਚ ਲਈ ਆਪਣੇ ਕਬਜ਼ੇ ’ਚ ਲੈ ਲਈ ਅਤੇ ਦੂਜੇ ਦੀ ਲਾਸ਼ ਵੱਡੇ ਭਰਾ ਅਜੇ ਨੂੰ ਦੇ ਦਿੱਤੀ। ਜਿਵੇਂ ਹੀ ਅਜੇ ਮਿ੍ਰਤਕ ਭਰਾ ਨੂੰ ਲੈ ਕੇ ਫਿਲੌਰ ਲਈ ਰਵਾਨਾ ਹੋਇਆ ਤਾਂ ਰਸਤੇ ’ਚ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਉਹ ਵਾਲ-ਵਾਲ ਬੱਚ ਗਏ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ

ਤਿੰਨ ਦਿਨਾਂ ਤੋਂ ਘੁੰਮ ਰਿਹਾ ਸੀ ਦੀਪੂ ਦੇ ਪਿੱਛੇ ਕਾਲ 
ਇਹ ਵੀ ਪਤਾ ਲੱਗਾ ਹੈ ਕਿ ਦੀਪੂ ਦੇ ਪਿੱਛੇ ਕਾਲ ਪਿਛਲੇ ਤਿੰਨ ਦਿਨਾਂ ਤੋਂ ਪਿਆ ਹੋਇਆ ਸੀ। ਤਿੰਨ ਦਿਨ ਪਹਿਲਾਂ ਦੀਪੂ ਕਿਸੇ ਕੰਮ ਲਈ ਸ਼ਹਿਰ ਤੋਂ ਬਾਹਰ ਗਿਆ ਤਾਂ ਉਸ ਦਾ ਐਕਸੀਡੈਂਟ ਹੋ ਗਿਆ, ਜਿਸ ’ਚ ਵਾਲ-ਵਾਲ ਬੱਚ ਗਿਆ ਸੀ ਜਦਕਿ ਕੁਝ ਗੰਭੀਰ ਸੱਟਾਂ ਲੱਗੀਆਂ ਸਨ। ਉਹ ਅਜੇ ਆਪਣਾ ਇਲਾਜ ਕਰਵਾ ਰਿਹਾ ਸੀ, ਸ਼ਨੀਵਾਰ ਨੂੰ ਜਿਵੇਂ ਹੀ ਉਸ ਨੇ ਆਪਣੇ ਭਰਾ ਨੂੰ ਗੰਭੀਰ ਹਾਲਤ ’ਚ ਵੇਖਿਆ ਤਾਂ ਸਹਿਣ ਨਹੀਂ ਕਰ ਸਕਿਆ, ਇਸ ਦੌਰਾਨ ਉਸ ਦੀ ਵੀ ਮੌਤ ਹੋ ਗਈ।  

ਇਹ ਵੀ ਪੜ੍ਹੋ : 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri