ਮੇਰਠ ਦੀ ਫਾਰਮਾ ਫੈਕਟਰੀ ’ਚੋਂ 54 ਕਰੋੜ ਦਾ ਮੈਡੀਕਲ ਨਸ਼ਾ ਤੇ 5.44 ਲੱਖ ਦੀ ਡਰੱਗ ਮਨੀ ਬਰਾਮਦ, 4 ਗ੍ਰਿਫ਼ਤਾਰ

03/20/2021 10:58:03 AM

ਲੁਧਿਆਣਾ (ਰਿਸ਼ੀ/ਤਰੁਣ) - ਪੰਜਾਬ ’ਚ ਮੈਡੀਕਲ ਨਸ਼ਾ ਸਪਲਾਈ ਕਰਨ ਵਾਲੇ ਵੱਡੇ ਸਕੈਂਡਲ ਦਾ ਲੁਧਿਆਣਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੇਰਠ ਤੋਂ 4 ਸਪਲਾਇਰਾਂ ਨੂੰ ਕਾਬੂ ਕੀਤਾ ਹੈ, ਜਦੋਂਕਿ ਇਸ ਕੇਸ ’ਚ ਪੁਲਸ ਪਹਿਲਾਂ ਹੀ 11 ਮੁਲਜ਼ਮਾਂ ਨੂੰ ਕਾਬੂ ਕਰ ਕੇ ਜੇਲ ਭੇਜ ਚੁੱਕੀ ਹੈ। ਲੁਧਿਆਣਾ ਪੁਲਸ ਨੇ ਮੇਰਠ ਦੀ ਇਕ ਫਾਰਮਾ ਫੈਕਟਰੀ ’ਚ ਰੇਡ ਕਰ ਕੇ 54 ਕਰੋੜ ਦੀ ਕੀਮਤ ਦੀਆਂ 67 ਲੱਖ ਨਸ਼ੇ ਦੀਆਂ ਗੋਲੀਆਂ, ਕੈਪਸੂਲ, ਇੰਜੈਕਸ਼ਨ ਅਤੇ ਸਿਰਪ ਬਰਾਮਦ ਕੀਤੇ ਹਨ। ਪੁਲਸ ਨੂੰ 5.44 ਲੱਖ ਡਰੱਗ ਮਨੀ ਵੀ ਬਰਾਮਦ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਉਕਤ ਖੁਲਾਸਾ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ, ਜੁਆਇੰਟ ਕਮਿਸ਼ਨਰ ਆਈ. ਪੀ. ਐੱਸ. ਦੀਪਕ ਪਾਰਿਕ, ਏ. ਡੀ. ਸੀ. ਪੀ-1 ਡਾ. ਪ੍ਰਗਿਆ ਜੈਨ, ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ, ਏ. ਸੀ. ਪੀ. ਨਾਰਥ ਗੁਰਬਿੰਦਰ ਸਿੰਘ ਨੇ ਕੀਤਾ ਹੈ। ਪੁਲਸ ਕਮਿਸ਼ਨ ਨੇ ਦੱਸਿਆ ਕਿ ਸਥਾਨਕ ਪੁਲਸ 18 ਦਿਨ ਤੋਂ ਇਸ ਕੇਸ ’ਤੇ ਕੰਮ ਕਰ ਰਹੀ ਸੀ। ਕੇਸ ’ਚ ਮੁੱਖ ਮੁਲਜ਼ਮ ਅਨੂਪ ਦੀ ਨਿਸ਼ਾਨਦੇਹੀ ’ਤੇ ਮੇਰਠ ’ਚ ਛਾਪੇਮਾਰੀ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸਸਕਾਰ ਨਾ ਕਰਨ ’ਤੇ ਅੜਿਆ ਪਰਿਵਾਰ, ਰੱਖੀਆਂ ਇਹ ਮੰਗਾਂ

ਪੁਲਸ ਨੇ ਪਰਕ ਫਾਰਮਾਸਿਊਟੀਕਲ ਕੰਪਨੀ ’ਤੇ ਛਾਪਾ ਮਾਰਿਆ, ਜਿੱਥੋਂ ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਹਿੱਸਿਆਂ ’ਚ ਕੋਰੀਅਰ ਜ਼ਰੀਏ ਨਸ਼ਾ ਭੇਜਿਆ ਜਾਂਦਾ ਸੀ। ਪੁਲਸ ਨੇ ਰੇਡ ਕਰ ਕੇ 54 ਕਰੋੜ ਦੀ ਲਾਗਤ ਦੀਆਂ 67 ਲੱਖ ਨਸ਼ੇ ਵਾਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸਕੈਂਡਲ ਦਾ ਪਰਦਾਫਾਸ਼ ਕਰਨ ਵਾਲੀ ਟੀਮ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਜਾਣਿਆ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਹਾਲ

ਬੀਤੇ 1 ਮਾਰਚ ਨੂੰ ਛਾਉਣੀ ਮੁਹੱਲੇ ’ਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਰੇਡ ਕਰਦੇ ਹੋਏ ਸਾਬਕਾ ਭਾਜਪਾ ਕੌਂਸਲਰ ਸਤੀਸ਼ ਨਾਗਰ ਦੇ ਮਕਾਨ ’ਚੋਂ 1.29 ਲੱਖ ਦੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਕੇਸ ’ਚ ਪੁਲਸ ਨੇ ਮੁੱਖ ਮੁਲਜ਼ਮ ਅਨੂਪ ਸ਼ਰਮਾ, ਹੇਮੰਤ, ਰਜਿੰਦਰ ਅਤੇ ਸਤੀਸ਼ ਨਾਗਰ ਖਿਲਾਫ ਪਰਚਾ ਦਰਜ ਕੀਤਾ ਸੀ। ਕੇਸ ’ਚ ਮੁੱਖ ਮੁਲਜ਼ਮ ਅਨੂਪ ਸ਼ਰਮਾ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਲੁਧਿਆਣਾ ’ਚ ਵੱਖ-ਵੱਖ ਥਾਵਾਂ ’ਤੇ ਰੇਡ ਕਰਦੇ ਹੋਏ 6 ਮੁਕੱਦਮੇ ਦਰਜ ਕਰ ਕੇ 11 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਪੁਲਸ ਜੇਲ ਭੇਜ ਚੁੱਕੀ ਹੈ, ਜਦੋਂਕਿ ਪੁਲਸ ਰਿਮਾਂਡ ਦੌਰਾਨ ਪਤਾ ਲੱਗਾ ਕਿ ਅਨੂਪ ਭਾਰੀ ਮਾਤਰਾ ’ਚ ਮੇਰਠ ਤੋਂ ਮੈਡੀਕਲ ਨਸ਼ਾ ਮੰਗਾਉਂਦਾ ਹੈ ਅਤੇ ਲੁਧਿਆਣਾ ’ਚ ਸਪਲਾਈ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਹੁਣ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ਰਾਤ ਦੇ ਕਰਫਿਊ ਦਾ ਐਲਾਨ

rajwinder kaur

This news is Content Editor rajwinder kaur