ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ

03/12/2022 3:27:34 PM

ਫਗਵਾੜਾ (ਮੁਨੀਸ਼,ਜਲੋਟਾ)- ਫਗਵਾੜਾ ਦੇ ਪਿੰਡ ਖਜੂਰਲਾ ਵਿਖੇ ਇਕ ਏ.ਟੀ.ਐੱਮ. 'ਚੋਂ ਲੁਟੇਰਾ ਗਿਰੋਹ ਨੇ 23 ਲੱਖ ਰੁਪਏ ਲੁੱਟਣ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਬਰੀਜਾ ਗੱਡੀ ਵਿਚ ਆਏ ਦੋ ਲੁਟੇਰਿਆਂ ਵੱਲੋਂ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਅਧਿਕਾਰੀ ਅਤੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤੜਕੇ 3 ਵਜੇ ਦੇ ਕਰੀਬ ਦੋ ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ਏ. ਟੀ. ਐੱਮ. ਮਸ਼ੀਨ ਨੂੰ ਤੋੜ ਕੇ ਅੰਦਰੋਂ 23 ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਸ ਵੱਲੋਂ ਤਫ਼ਤੀਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 
ਲੁਟੇਰਿਆਂ ਨੇ ਇਹ ਸਾਰੀ ਵਾਰਦਾਤ ਨੂੰ ਕਰੀਬ 15 ਤੋਂ 20 ਮਿੰਟ ਵਿਚ ਹੀ ਅੰਜਾਮ ਦਿੱਤਾ। ਇਸ ਦੌਰਾਨ ਅਹਿਮ ਗੱਲ ਇਹ ਵੀ ਰਹੀ ਹੈ ਕਿ ਇਕ ਲੁਟੇਰੇ ਵੱਲੋਂ ਜਦੋਂ ਗੈਸ ਕਟਰ ਨਾਲ ਏ. ਟੀ. ਐੱਮ. ਨੂੰ ਕੱਟਿਆ ਗਿਆ ਉਸੇ ਦੌਰਾਨ ਦੂਜੇ ਲੁਟੇਰੇ ਸਾਥੀ ਵੱਲੋਂ ਕਾਲੇ ਰੰਗ ਦੀ ਸਪਰੇਅ ਪੇਂਟ ਦੀ ਵਰਤੋਂ ਕਰਦੇ ਹੋਏ ਕੈਬਿਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਆਦਿ 'ਤੇ ਕਾਲਾ ਸਪਰੇਅ ਮਾਰਿਆ ਗਿਆ। 

ਵਾਰਦਾਤ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਅਤੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਏ. ਟੀ. ਐੱਮ. ਬ੍ਰਾਂਚ ਲੁਟੇਰਿਆਂ ਵੱਲੋਂ ਗੈਸ ਕਟਰ ਦੀ ਵਰਤੋਂ ਕਰ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ, ਉਥੇ ਸੁਰੱਖਿਆ ਗਾਰਡ ਤਾਇਨਾਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਇਸ ਏ. ਟੀ. ਐੱਮ. ਕਾਊਂਟਰ 'ਤੇ ਬੈਂਕ ਅਧਿਕਾਰੀਆਂ ਵੱਲੋਂ ਅੱਗੇ ਆ ਰਹੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਸਹੂਲਤ ਲਈ 23 ਲੱਖ ਰੁਪਏ ਕੈਸ਼ ਜਮ੍ਹਾ ਕੀਤਾ ਗਿਆ ਸੀ। 
 

ਇਹ ਵੀ ਪੜ੍ਹੋ: ਆਦਮਪੁਰ 'ਚ ਵਾਪਰੀ ਵੱਡੀ ਘਟਨਾ, ਪਿੰਡ ਚੁਖਿਆਰਾ ਵਿਖੇ ਪਤੀ-ਪਤਨੀ ਨੇ ਲਿਆ ਫਾਹਾ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ 23 ਲੱਖ ਰੁਪਏ ਕੈਸ਼ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਦੇ ਅਧਿਕਾਰੀ ਅਤੇ ਐੱਸ. ਬੀ. ਆਈ. ਦੇ ਸਰਕਾਰੀ ਅਫ਼ਸਰ ਮੌਕੇ ਉਤੇ ਪੁੱਜ ਕੇ ਹਰ ਪੱਖੋਂ ਜਾਂਚ ਕਰ ਰਹੇ ਹਨ ਪਰ ਹਾਲੇ ਤਕ ਪੁਲਸ ਦੇ ਹੱਥ ਲੁਟੇਰਿਆਂ ਦੀ ਪਛਾਣ ਨੂੰ ਲੈ ਕੇ ਕੁਝ ਵੀ ਨਹੀਂ ਲੱਗਿਆ ਹੈ। ਹਾਲਾਂਕਿ ਦੱਸਿਆ ਜਾਂਦਾ ਹੈ ਕਿ ਪੁਲਸ ਨੂੰ ਬੈਂਕ ਵਿਚ ਹੋਈ ਲੁੱਟ ਦੀ ਸੀ. ਸੀ. ਟੀ. ਵੀ. ਵੀਡੀਓ ਫੁਟੇਜ ਮਿਲ ਗਈ ਹੈ, ਜਿਸ ਵਿਚ ਸਾਫ਼ ਤੌਰ 'ਤੇ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਲੁਟੇਰੇ ਏ. ਟੀ .ਐੱਮ. ਨੂੰ ਗੈਸ ਕਟਰ ਦੀ ਵਰਤੋਂ ਕਰਕੇ ਅਤੇ ਮੌਕੇ 'ਤੇ ਕਾਲੇ ਰੰਗ ਦਾ ਸਪਰੇਅ ਕਰ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਹਨ। 

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri