ਰਿਸਰਚ ਖੇਤਰ ''ਚ ਵਧੀਆ ਕੰਮ ਕਰਨ ਵਾਲੇ ''ਪੀ. ਜੀ. ਆਈ.'' ਦੇ 10 ਡਾਕਟਰ ਸਨਮਾਨਿਤ

10/13/2017 11:06:26 AM

ਚੰਡੀਗੜ੍ਹ (ਪਾਲ) : ਰਿਸਰਚ ਦੀ ਦੁਨੀਆ 'ਚ ਅੱਗੇ ਰਹਿਣ ਕਾਰਨ ਪੀ. ਜੀ. ਆਈ. ਦੇ 10 ਡਾਕਟਰਾਂ ਨੂੰ ਵੀਰਵਾਰ ਨੂੰ ਦਿੱਲੀ 'ਚ ਸਨਮਾਨਿਤ ਕੀਤਾ ਜਾਵੇਗਾ। ਰਿਸਰਚ ਦੇ ਸਹਾਰੇ  ਹੁਣ ਮਰੀਜਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੇਗੀ। ਦਿਮਾਗ ਦੀਆਂ ਅਜਿਹੀਆਂ ਬੀਮਾਰੀਆਂ ਜ੍ਹਿਨਾਂ ਬਾਰੇ ਮਰੀਜ ਦੀ ਮੌਤ ਤੋਂ ਬਾਅਦ ਪਤਾ ਲੱਗਦਾ ਸੀ, ਉਨ੍ਹਾਂ ਦੀ ਪਛਾਣ ਹੁਣ ਬਾਇਓਮਾਰਕਰਸ ਤੋਂ ਕਾਫੀ ਪਹਿਲਾਂ ਹੋ ਸਕੇਗੀ। ਖੂਨ ਜਾਂਚ 'ਚ ਲਿਪਡ ਅਤੇ ਮੋਲਿਕਿਊਲਸ ਦੀ ਗਿਣਤੀ ਰਾਹੀਂ ਹੁਣ ਦਿਮਾਗੀ ਬੀਮਾਰੀ ਪਕੜ 'ਚ ਆ ਸਕੇਗੀ। ਰਿਸਰਚ ਦੀ ਇਹ ਵੀ ਖਾਸੀਅਤ ਹੈ ਕਿ ਇਸ 'ਚ ਰਵਾਇਤੀ ਚਿਕਿਤਸਾ ਵਿਧੀ ਅਤੇ ਪੱਛਮੀ ਤਕਨੀਕ ਦੇ ਫਿਊਜਨ ਤੋਂ ਤਿਆਰ ਕੀਤੀ ਤਕਨੀਕ ਨੂ ਨਿਊਰੋਲਾਜੀ ਵਿਭਾਗ ਦੇ ਵਿਗਿਆਨੀ ਪ੍ਰੋ. ਅਕਸ਼ੈ ਆਨੰਦ ਨੇ ਇਜਾਦ ਕੀਤਾ ਹੈ। ਉਨ੍ਹਾਂ ਨੂੰ ਇਸ ਰਿਸਰਚ ਕਾਰਨ 'ਅੰਮ੍ਰਿਤ ਮੋਦੀ ਯੂਨੀਕੈਮ' ਐਵਾਰਡ ਨਾਲ ਨਵਾਜਿਆ ਗਿਆ। ਬ੍ਰੇਨ ਦੀ ਬੀਮਾਰੀ ਤੋਂ ਬਾਅਦ ਦੂਜੀ ਸਭ ਤੋਂ ਔਖੀ ਬੀਮਾਰੀ ਲੀਵਰ ਸੋਰਾਇਸਿਸ ਦੇ ਇਲਾਜ ਲਈ ਪ੍ਰੋ. ਵਰਿੰਦਰ ਸਿੰਘ ਨੂੰ ਵੀ 'ਅੰਮ੍ਰਿਤ ਮੋਦੀ ਯੂਨੀਕੈਮ' ਐਵਾਰਡ ਨਾਲ ਨਵਾਜਿਆ ਗਿਆ।