ਪੁਲਵਾਮਾ ਹਮਲੇ 'ਚ ਜ਼ਖਮੀ ਫੌਜੀਆਂ ਦੀ ਮਦਦ ਲਈ ਪੀ. ਜੀ. ਆਈ. ਪੂਰੀ ਤਰ੍ਹਾਂ ਤਿਆਰ

02/16/2019 1:12:31 PM

ਚੰਡੀਗੜ੍ਹ (ਪਾਲ) : ਪੁਲਵਾਮਾ 'ਚ ਸੀ. ਆਰ. ਪੀ. ਐੱਫ. ਜਵਾਨਾਂ 'ਤੇ ਹੋਏ ਹਮਲੇ 'ਚ ਦੇਸ਼ ਨੇ ਜੋ ਖੋਹਿਆ, ਉਸ ਦੀ ਭਰਪਾਈ ਕਦੇ ਨਹੀਂ ਕੀਤੀ ਜਾ ਸਕਦੀ। ਦੇਸ਼ 'ਚ ਕਿਸੇ ਵੀ ਤਰ੍ਹਾਂ ਦੀ ਅਮਰਜੈਂਸੀ ਨਾਲ ਨਜਿੱਠਣ ਲਈ ਪੀ. ਜੀ. ਆਈ. ਹਮੇਸ਼ਾ ਅੱਗੇ ਰਿਹਾ ਹੈ। ਦੁੱਖ ਦੀ ਇਸ ਘੜੀ 'ਚ ਵੀ ਪੀ. ਜੀ. ਆਈ. ਕਿਸੇ ਵੀ ਤਰ੍ਹਾਂ ਦੀ ਮੈਡੀਕਲ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਗੱਲ ਪੀ. ਜੀ. ਆਈ. ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਕਹੀ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ 'ਚ ਵੱਡੀ ਗਿਣਤੀ 'ਚ ਜਵਾਨ ਜ਼ਖਮੀਂ ਹੋਏ ਹਨ। ਅਜਿਹੇ ਮੌਕੇ 'ਤੇ ਖੂਨ ਦੀ ਬੇਹੱਦ ਮੰਗ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਾਰਾ ਬਲੱਡ  ਬੈਂਕ ਕਾਫੀ ਵੱਡਾ ਹੈ ਅਤੇ ਪੂਰਾ ਸਟਾਕ ਹੈ। ਉੱਥੇ ਹੀ ਜੇਕਰ ਡਾਕਟਰਾਂ ਦੀ ਲੋੜ ਪੈਂਦੀ ਹੈ ਤਾਂ ਤੁਰੰਤ ਮੁਹੱਈਆ ਕਰਾਏ ਜਾਣਗੇ। ਪੀ. ਜੀ. ਆਈ. ਡੀਨ ਡਾ. ਰਾਜਵੰਸ਼ੀ ਨੇ ਕਿਹਾ ਕਿ ਜੇਕਰ ਪੀ. ਜੀ. ਆਈ. ਤੋਂ ਕਿਸੇ ਵੀ ਤਰ੍ਹਾਂ ਦੀ ਮਦਦ ਮੰਗੀ ਜਾਂਦੀ ਹੈ ਤਾਂ ਉਹ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। ਪੀ. ਜੀ. ਆਈ. ਨਰਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੱਤਿਆਵੀਰ ਡਾਗਰ ਨੇ ਦੱਸਿਆ ਕਿ ਸਟਾਫ ਦਾ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਪੂਰਾ ਸਹਿਯੋਗ ਹੈ।

Babita

This news is Content Editor Babita