ਪੀ. ਜੀ. ਆਈ. ਦੀ ਲੋਕਾਂ ਨੂੰ ਅਪੀਲ, ਬਿਨਾਂ ਇਜਾਜ਼ਤ ਦੇ ਨਾ ਆਓ ਓ. ਪੀ. ਡੀ.

10/31/2020 1:27:26 PM

ਚੰਡੀਗੜ੍ਹ (ਪਾਲ) : ਸੋਮਵਾਰ ਤੋਂ ਪੀ. ਜੀ. ਆਈ. ਦੀ ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਅਜਿਹੇ 'ਚ ਪੀ. ਜੀ. ਆਈ. ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮਰੀਜ਼ ਸਿੱਧੇ ਪੀ. ਜੀ. ਆਈ. ਨਾ ਆਵੇ। ਟੇਲੀ ਕੰਸਲਟੇਸ਼ਨ ਤੋਂ ਅਪਵਾਇੰਟਮੈਂਟ ਲੈਣ ਤੋਂ ਬਾਅਦ ਹੀ ਉਹ ਓ. ਪੀ. ਡੀ. 'ਚ ਆ ਸਕਦਾ ਹੈ। ਤਾਰੀਖ਼ ਅਤੇ ਅਪਵਾਇੰਟਮੈਂਟ ਦਾ ਸਮਾਂ ਮਰੀਜ਼ ਨੂੰ ਰਜਿਸਟ੍ਰੇਸ਼ਨ ਦੇ ਸਮੇਂ ਮੈਸੇਜ ਦੇ ਜ਼ਰੀਏ ਦੱਸ ਦਿੱਤਾ ਜਾਵੇਗਾ। ਜੇਕਰ ਕੋਈ ਮਰੀਜ਼ ਬਿਨਾਂ ਅਪਵਾਇੰਟਮੈਂਟ ਦੇ ਆਉਂਦਾ ਹੈ ਤਾਂ ਉਸ ਨੂੰ ਚੈੱਕ ਨਹੀਂ ਕੀਤਾ ਜਾਵੇਗਾ। ਹਾਲਾਂਕਿ ਐਮਰਜੈਂਸੀ ਮਰੀਜ਼ਾਂ ਲਈ ਪਹਿਲਾਂ ਦੀ ਤਰ੍ਹਾਂ ਸਾਰੀਆਂ ਸੇਵਾਵਾਂ ਜਾਰੀ ਰਹਿਣਗੀਆਂ। ਨਾਨ-ਕੋਵਿਡ ਮਰੀਜ਼ਾਂ ਲਈ ਮਾਰਚ ਤੋਂ ਸੇਵਾ ਜਾਰੀ ਰਹੀ ਹੈ। ਪੀ. ਜੀ. ਆਈ. 'ਚ ਪਿਛਲੇ ਕਈ ਮਹੀਨਿਆਂ ਵਿਚ ਚੱਲ ਰਹੀ ਟੇਲੀ ਕੰਸਲਟੇਸ਼ਨ ਓ. ਪੀ. ਡੀ. ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਇੱਥੇ ਮਰੀਜ਼ ਸਵੇਰੇ 8 ਵਜੇ ਤੋਂ 9:30 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਣਗੇ।

ਇਹ ਵੀ ਪੜ੍ਹੋ : ਮਾਸਕ ਨਾ ਪਹਿਨਣ ਦੀ ਜ਼ਿੱਦ ਨੇ ਪੰਜਾਬੀਆਂ ਦੀ ਜੇਬ 'ਚੋਂ ਕੱਢਵਾਏ 28 ਕਰੋੜ, 6 ਲੱਖ ਤੋਂ ਜ਼ਿਆਦਾ ਚਲਾਨ

ਸਪੈਸ਼ਲ ਹੋਲਡਿੰਗ ਏਰੀਏ ਬਣਾਏ
ਕੋਵਿਡ ਨੂੰ ਰੋਕਣ ਲਈ ਹੀ ਇਸ ਤਰ੍ਹਾਂ ਮਰੀਜ਼ਾਂ 'ਤੇ ਕੈਪਿੰਗ ਕੀਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਵਾਇਰਸ ਨੂੰ ਵਧਾਉਣ ਦਾ ਕੰਮ ਕਰ ਸਕਦੀ ਹੈ। ਅਜਿਹੇ ਵਿਚ ਮਰੀਜ਼ਾਂ ਵਿਚਕਾਰ ਸੋਸ਼ਲ ਡਿਸਟੈਂਸਿੰਗ ਨੂੰ ਮੈਂਟੇਨ ਕਰਨ ਲਈ ਸਪੈਸ਼ਲ ਹੋਲਡਿੰਗ ਏਰੀਏ ਬਣਾਏ ਗਏ ਹਨ।

ਇਨ੍ਹਾਂ ਨੰਬਰਾਂ 'ਤੇ ਕਾਲ ਕਰ ਕੇ ਲੈ ਸਕਦੇ ਹੋ ਅਪਵਾਇੰਟਮੈਂਟ

ਓ. ਪੀ. ਡੀ. ਫੋਨ ਨੰਬਰ
ਨਿਊ ਓ. ਪੀ. ਡੀ.  0172-2755991
ਐਡਵਾਂਸ ਆਈ ਸੈਂਟਰ  ਐਂਡ ਡੀ. ਡੀ. ਟੀ. ਸੀ. 0172-2755992
ਐਡਵਾਂਸ ਕਾਰਡੀਅਕ ਸੈਂਟਰ 0172-2755993
ਐਡਵਾਂਸ ਪੀਡੀਆਟਰਿਕ ਸੈਂਟਰ 0172-2755994
ਡੈਂਟਲ ਓ. ਪੀ. ਡੀ.   0172-2755995
ਗਾਇਨੀ ਓ. ਪੀ. ਡੀ.   7087003434

ਇਹ ਵੀ ਪੜ੍ਹੋ : ਜੇਕਰ ਬਲੈਕ ਆਊਟ ਹੋਇਆ ਤਾਂ ਪੰਜਾਬ ਦੀ ਇੰਡਸਟਰੀ ਨੂੰ ਪੱਕੇ ਤੌਰ 'ਤੇ ਤਾਲੇ ਲੱਗ ਜਾਣਗੇ

Anuradha

This news is Content Editor Anuradha