ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

08/18/2019 3:13:54 PM

ਬਰੇਟਾ (ਸਿੰਗਲਾ) : ਇੱਥੇ ਦੇ ਬਰੇਟਾ ਪਿੰਡ ਵਿਖੇ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।ਜਾਣਕਾਰੀ ਦਿੰਦਿਆਂ ਏ.ਐੱਸ.ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਭੋਲਾ ਸਿੰਘ ਪੁੱਤਰ ਗੁਰਦੇਵ ਸਿੰਘ (48) ਦੀ ਟੋਕਾ ਕਰਦੇ ਸਮੇਂ ਮੋਟਰ ਵਾਲੀ ਬਿਜਲੀ ਦੀ ਟੋਕਾ ਮਸ਼ੀਨ ਵਿਚ ਅਚਾਨਕ ਕਰੰਟ ਆ ਗਿਆ,ਜਿਸ ਕਾਰਨ ਉਸ ਦੀ ਮੌਤ ਹੋ ਗਈ। 
ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਗੁਰਅਵਤਾਰ ਸਿੰਘ ਦੇ ਬਿਆਨਾਂ ਅਨੁਸਾਰ ਕਰੰਟ ਲੱਗਣ 'ਤੇ ਉਸਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਨੂੰ ਬੁਢਲਾਡਾ ਲਈ ਰੈਫਰ ਕੀਤਾ ਗਿਆ ਪਰ ਉੱਥੇ ਮੌਜੂਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਦੱਸਿਆ।ਪੁਲਸ ਵੱਲੋਂ 174 ਦੀ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੋਂਪੀ ਜਾ ਰਹੀ ਹੈ।

Gurminder Singh

This news is Content Editor Gurminder Singh