ਜਲੰਧਰ ਤੋਂ ਲੁਧਿਆਣਾ ਆਉਣ-ਜਾਣ ਵਾਲਿਆਂ ਲਈ ਅਹਿਮ ਖ਼ਬਰ, ਹਾਈਵੇਅ ’ਤੇ ਜਾਮ ਲਗਾ ਕੇ ਦਿੱਤਾ ਧਰਨਾ

01/15/2022 3:03:25 PM

ਜਲੰਧਰ (ਸੋਨੂੰ)— ਜਲੰਧਰ ਤੋਂ ਲੁਧਿਆਣਾ ਆਉਣ-ਜਾਣ ਵਾਲੇ ਲੋਕਾਂ ਲਈ ਅਹਿਮ ਖ਼ਬਰ ਹੈ। ਇਥੇ ਦੱਸ ਦੇਈਏ ਕਿ ਪੀ. ਏ. ਪੀ. ਚੌਂਕ ਤੋਂ ਲੈ ਕੇ ਰਾਮਾਮੰਡੀ ਤੱਕ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਪੂਰੀ ਤਰ੍ਹਾਂ ਜਾਮ ਕਰਕੇ ਧਰਨਾ ਦਿੱਤਾ ਗਿਆ। ਬੀ. ਐੱਸ. ਐੱਫ. ਚੌਂਕ ’ਤੇ ਵੀ ਇਸੇ ਤਰ੍ਹਾਂ ਧਰਨੇ ਦੇ ਚਲਦਿਆਂ ਲੰਬਾ ਜਾਮ ਲੱਗਾ ਰਿਹਾ। ਇਸੇ ਦੇ ਚਲਦਿਆਂ ਰਾਹਗੀਰਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋ ਘੰਟਿਆਂ ਤੋਂ ਵੱਧ ਚੱਲੇ ਧਰਨੇ ਤੋਂ ਬਾਅਦ ਹੁਣ ਹਾਈਵੇਅ ਨੂੰ ਖੋਲ੍ਹ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਇਕ ਸਾਲ ਤੋਂ ਫ਼ੌਜ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਨਾ ਹੋਣ ਦੇ ਕਾਰਨ ਰੋਸ ’ਚ ਆਏ ਕਰੀਬ 5 ਜ਼ਿਲ੍ਹਿਆਂ ਦੇ ਬਿਨੇਕਾਰਾਂ ਨੇ ਅੱਜ ਸਵੇਰੇ ਪੀ. ਏ. ਪੀ. ਚੌਂਕ ਤੋਂ ਥੋੜ੍ਹੀ ਦੂਰ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਜਾਮ ਕਾਰਨ ਜਲੰਧਰ ਤੋਂ ਲੁਧਿਆਣਾ ਨੂੰ ਆਉਣ-ਜਾਣ ਵਾਲੀਆਂ ਗੱਡੀਆਂ ਜਾਮ ’ਚ ਫਸ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ: ਦੋ ਹਲਕਿਆਂ ਤੋਂ ਚੋਣ ਲੜਨ ਬਾਰੇ ਬੋਲੇ CM ਚਰਨਜੀਤ ਸਿੰਘ ਚੰਨੀ, ਜਾਣੋ ਕੀ ਹੈ ਸੱਚ

ਉਥੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਧਰਨਾਕਾਰੀਆਂ ਨੂੰ ਹਾਈਵੇਅ ਤੋਂ ਹਟਾ ਕੇ ਸਰਵਿਸ ਲੇਨ ਕਰ ਦਿੱਤਾ ਪਰ ਇਸ ਦੌਰਾਨ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ। ਬਹੁਤ ਸਾਰੇ ਲੋਕ ਬੱਸਾਂ ’ਚੋਂ ਉਤਰ ਪੈਦਲ ਬੱਸ ਅੱਡੇ ਵੱਲ ਨੂੰ ਚੱਲ ਪਏ। ਧਰਨਾ ਦੇ ਰਹੇ ਲੋਕਾਂ ਦਾ ਕਹਿਣਾ ਹੈ ਕਿ ਭਰਤੀ ਰੈਲੀ ਦੌਰਾਨ ਪ੍ਰੀਖਿਆ ਪਾਸ ਕਰਨ ਤੋਂ ਬਾਅਜ ਲਿਖ਼ਤੀ ਪ੍ਰੀਖਿਆ ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਸੀ ਪਰ ਕੋਰੋਨਾ ਕਾਰਨ ਫ਼ੌਜ ਨੇ ਲਿਖ਼ਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ। ਉਨ੍ਹਾਂ ਦਾ ਦੋਸ਼ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਵਾਰ-ਵਾਰ ਲਿਖ਼ਤੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਪਰ ਮੌਕੇ ’ਤੇ ਰੱਦ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਵੱਲੋਂ ਭਰਤੀ ਦੀ ਲਿਖ਼ਤੀ ਪ੍ਰੀਖਿਆ ਤੁਰੰਤ ਲੈਣ ਦੀ ਮੰਗ ਕੀਤੀ ਗਈ। 

ਇਹ ਵੀ ਪੜ੍ਹੋ:  ਕਾਂਗਰਸ ਉਮੀਦਵਾਰਾਂ ਦੀ ਵਾਇਰਲ ਹੋ ਰਹੀ ਪਹਿਲੀ ਸੂਚੀ ਨੇ ਭੰਬਲਭੂਸੇ 'ਚ ਪਾਏ ਲੋਕ, ਜਾਣੋ ਕੀ ਹੈ ਸੱਚਾਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri